ਨਿਊਯਾਰਕ, 26 ਮਾਰਚ (ਰਾਜ ਗੋਗਨਾ)-11 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਭਾਰਤੀ ਗੁਜਰਾਤੀ ਡਾ ਦੀਪਕ ਪਟੇਲ ਨੂੰ 18 ਮਾਰਚ ਨੂੰ 5,000 ਹਜ਼ਾਰ ਡਾਲਰ ਦੇ ਬਾਂਡ ‘ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ, ਪਰ ਡਾਕਟਰ ਦੀ ਨੌਕਰੀ ਵੀ ਚਲੀ ਗਈ ਹੈ।ਵਰਜੀਨੀਆ ਸੂਬੇ ਵਿੱਚ ਪ੍ਰੈਕਟਿਸ ਕਰ ਰਹੇ ਗੁਜਰਾਤੀ ਡਾ ਦੀਪਕ ਪਟੇਲ ਨੂੰ ਗੰਭੀਰ ਦੋਸ਼ਾਂ ‘ਚ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਨੇ ਬਾਂਡ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਗੁਜਰਾਤੀ ਮੂਲ ਦੇ ਡਾਕਟਰ ਦੀਪਕ ਪਟੇਲ, ਜੋ ਕਿ ਇੱਕ ਨਬਾਲਿਗ ਨੂੰ ਇੱਕ ਮੋਟਲ ਵਿੱਚ ਲਿਜਾਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਪੇਸ਼ੇ ਤੋਂ ਬਾਲ ਰੋਗਾਂ ਦਾ ਉਹ ਡਾਕਟਰ ਸੀ, ਜਿਸ ਨੂੰ ਬਾਂਡ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ। ਡਾ. ਦੀਪਕ ਪਟੇਲ ਨੂੰ ਵਰਜੀਨੀਆ ਰਾਜ ਦੀ ਕਲਿਪਰ ਪੁਲਿਸ ਨੇ 11 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ, ਅਤੇ ਇਸ ਸਮੇਂ ਉਸਨੂੰ ਬਾਲ ਅਤੇ ਘਰੇਲੂ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।ਅਮਰੀਕੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਡਾ. ਦੀਪਕ ਪਟੇਲ ਨੂੰ ਬੀਤੇਂ ਦਿਨੀਂ 18 ਮਾਰਚ ਨੂੰ 5,000 ਡਾਲਰ ਦੇ ਬਾਂਡ ‘ਤੇ ਰਿਹਾਅ ਕੀਤਾ ਗਿਆ ਸੀ, ਜਿਸ ਦੀ ਅਗਲੀ ਸੁਣਵਾਈ ਹੁਣ 9 ਅਪ੍ਰੈਲ ਨੂੰ ਹੋਣੀ ਹੈ।
ਡਾ. ਪਟੇਲ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ। ਪਰ ਉਸ ‘ਤੇ ਤਿੰਨ ਵੱਖ-ਵੱਖ ਦੋਸ਼ ਲਗਾਏ ਗਏ ਹਨ, ਜੋ ਗੰਭੀਰ ਸ਼੍ਰੇਣੀ ਦੇ ਅਧੀਨ ਆਉਂਦੇ ਹਨ।ਪਹਿਲਾਂ ਇਹ ਜਾਣਿਆ ਜਾਂਦਾ ਸੀ ਕਿ ਡਾ. ਦੀਪਕ ਪਟੇਲ ਇਕ ਲੜਕੀ ਨਾਲ ਮੋਟਲ ‘ਤੇ ਗਿਆ ਸੀ ਪਰ ਅਦਾਲਤ ‘ਚ ਪੇਸ਼ ਦਸਤਾਵੇਜ਼ਾਂ ਦੇ ਮੁਤਾਬਕ ਇਸ ਮਾਮਲੇ ‘ਚ ਪੀੜਤ 16 ਸਾਲਾ ਦਾ ਲੜਕਾ ਹੈ, ਜਿਸ ਨਾਲ ਡਾ. ਪਟੇਲ ਨਾਲ ਪਹਿਲੀ ਵਾਰ ਲੰਘੇ ਸਾਲ ਅਕਤੂਬਰ 2023 ਵਿੱਚ ਸੰਪਰਕ ਕੀਤਾ ਗਿਆ ਸੀ। ਅਤੇ ਇੱਕ ਦੂਜੇ ਨੂੰ ਵਿਅਕਤੀਗਤ ਰੂਪ ਵਿੱਚ ਮਿਲਣ ਤੋਂ ਪਹਿਲਾਂ, ਡਾ. ਪਟੇਲ ਅਤੇ ਪੀੜਤ ਵੱਟਸਅਪ ਰਾਹੀਂ ਸੰਪਰਕ ਵਿੱਚ ਰਹੇ ਅਤੇ ਦਸੰਬਰ 2023 ਵਿੱਚ ਪਹਿਲੀ ਵਾਰ ਮਿਲੇ। ਡਾ: ਪਟੇਲ ਨੂੰ ਹੁਣ ਸ਼ਰਤਾਂ ਅਧੀਨ ਬਾਂਡ ‘ਤੇ ਰਿਹਾਅ ਕੀਤਾ ਗਿਆ ਹੈ ਕਿ ਉਸ ਨੂੰ ਪੀੜਤ ਤੋਂ 300 ਫੁੱਟ ਦੀ ਦੂਰੀ ਤੇ ਰਹਿਣਾ, ਕੋਈ ਹਥਿਆਰ ਨਹੀਂ ਰੱਖਣਾ,ਸ਼ਰਾਬ ਅਤੇ ਨਸ਼ੇ ਤੋਂ ਦੂਰ ਰਹਿਣਾ, ਇੰਨਾ ਹੀ ਨਹੀਂ ਡਾ. ਪਟੇਲ ਨੂੰ 21 ਸਾਲ ਤੋਂ ਵੱਧ ਦੀ ਉਮਰ ਦੇ ਵਿਅਕਤੀ ਦੀ ਨਿਗਰਾਨੀ ਹੇਠ ਹੀ ਮੋਬਾਈਲ ਫ਼ੋਨ ਅਤੇ ਕੰਪਿਊਟਰ ਦੀ ਵਰਤੋਂ ਕਰ ਸਕਣਗੇ, ਬਾਰੇ ਅਦਾਲਤ ਨੇ ਹੁਕਮ ਸੁਣਾਇਆ ਹੈ। ਹਾਲਾਂਕਿ ਇਹ ਸ਼ਰਤ ਉਦੋਂ ਲਾਗੂ ਨਹੀਂ ਹੋਵੇਗੀ ਜਦੋ ਉਹ ਆਪਣੇ ਵਕੀਲ ਨਾਲ ਫੋਨ ਤੇ ਗੱਲ ਕਰ ਰਿਹਾ ਹੋਵੇਗਾ।