ਸਿੱਖ ਨੌਜਵਾਨ ਨੇ ਜਿੱਤਿਆ ‘ਮਾਸਟਰ ਸ਼ੈੱਫ਼ ਸਿੰਗਾਪੁਰ’ 2023 ਦਾ ਖਿਤਾਬ, ਇਨਾਮ ਵਜੋਂ ਮਿਲੀ ਲੱਖਾਂ ਦੀ ਰਕਮ

ਭਾਰਤੀ ਮੂਲ ਦੇ 33 ਸਾਲਾ ਇੰਦਰਪਾਲ ਸਿੰਘ ਨੇ ‘ਮਾਸਟਰ ਸ਼ੈੱਫ ਸਿੰਗਾਪੁਰ’ 2023 ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਫਾਈਨਲ ਵਿੱਚ ਤਿੰਨ-ਪੱਖੀ ਮੁਕਾਬਲਾ ਜਿੱਤ ਕੇ ‘ਮਾਸਟਰ ਸ਼ੈੱਫ ਸਿੰਗਾਪੁਰ’ ਟਰਾਫੀ ਜਿੱਤੀ। ਕਈ ਹਫ਼ਤਿਆਂ ਦੇ ਸਖ਼ਤ ਮੁਕਾਬਲੇ ਤੋਂ ਬਾਅਦ, ਇੰਦਰਪਾਲ ਸਿੰਘ ਨੇ ਐਤਵਾਰ ਨੂੰ ਪ੍ਰਸਾਰਿਤ ਹੋਏ ਫਿਨਾਲੇ ਵਿੱਚ ਕੁਕਿੰਗ ਰਿਐਲਿਟੀ ਸ਼ੋਅ ਦਾ ਚੌਥਾ ਸੀਜ਼ਨ ਜਿੱਤਿਆ।

ਇੰਦਰਪਾਲ ਸਿੰਘ ਨੇ ‘ਮਾਸਟਰ ਸ਼ੈੱਫ ਸਿੰਗਾਪੁਰ’ ਦੀ ਚਮਕਦਾਰ ਟਰਾਫੀ ਜਿੱਤੀ ਹੈ। ਜੇਤੂ ਵਜੋਂ, ਉਸਨੂੰ 10,000 SGD (ਲਗਭਗ 6.7 ਲੱਖ ਰੁਪਏ) ਦੀ ਰਕਮ ਅਤੇ ਹੋਰ ਤੋਹਫ਼ੇ ਮਿਲੇ। ਘਰੇਲੂ ਭੋਜਨ ਅਤੇ ਪੀਣ ਵਾਲੇ ਪਦਾਰਥ (ਐਫਐਂਡਬੀ) ਦੇ ਮਾਲਕ ਇੰਦਰਪਾਲ ਨੇ 90 ਵਿੱਚੋਂ 76.6 ਅੰਕਾਂ ਨਾਲ ਤਿੰਨ-ਪੱਖੀ ਮੁਕਾਬਲਾ ਜਿੱਤਿਆ ਹੈ। ਉਸਨੇ ਸ਼ੋਅ ਦੀ ਉਪ ਜੇਤੂ ਟੀਨਾ ਅਮੀਨ ਨੂੰ 3.6 ਅੰਕਾਂ ਨਾਲ ਅਤੇ ਦੂਜੀ ਉਪ ਜੇਤੂ ਮੈਂਡੀ ਕੀ ਨੂੰ 8.1 ਅੰਕਾਂ ਨਾਲ ਹਰਾ ਕੇ ਤਾਜ ਜਿੱਤਿਆ।