ਵਾਸ਼ਿੰਗਟਨ, 2 ਸਤੰਬਰ (ਰਾਜ ਗੋਗਨਾ)-ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ ਦੋ ਮਹੀਨਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਵਿੱਚ ਫਸੇ ਰਹਿਣ ਤੋਂ ਬਾਅਦ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸਦੇ ਸਾਥੀ ਪੁਲਾੜ ਯਾਤਰੀ ਬੁਚ ਵਿਲਮੋਰ ਨੂੰ ਧਰਤੀ ‘ਤੇ ਵਾਪਸ ਲਿਆਉਣ ਲਈ ਹੁਣ ਫਰਵਰੀ 2025 ਦੀ ਤਰੀਕ ਤੈਅ ਕੀਤੀ ਗਈ ਹੈ।ਇਨ੍ਹਾਂ ਦੋਵਾਂ ਪੁਲਾੜ ਯਾਤਰੀਆਂ ਨੂੰ ਅੱਠ ਮਹੀਨੇ ਹੋਰ ਪੁਲਾੜ ਵਿਚ ਰੱਖਣ ਦਾ ਫੈਸਲਾ ਨਾਸਾ ਦੀਆਂ ਪਿਛਲੀਆਂ ਗਲਤੀਆਂ ਅਤੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਧਰਤੀ ‘ਤੇ ਵਾਪਸੀ ਦੌਰਾਨ ਵਾਪਰੇ ਹਾਦਸੇ ਦੇ ਮੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਹੈ।ਇਸ ਮੁੱਦੇ ‘ਤੇ ਨਾਸਾ ਦੇ ਮੁਖੀ ਅਤੇ ਖੁਦ ਇਕ ਪੁਲਾੜ ਯਾਤਰੀ ਬਿਲ ਨੈਲਸਨ ਨੇ ਕਿਹਾ ਕਿ 1986 ਅਤੇ 2003 ‘ਚ ਹੋਏ ਦੋ ਹਾਦਸਿਆਂ ਨੂੰ ਦੇਖਦੇ ਹੋਏ ਨਾਸਾ ਨੇ ਸੁਨੀਤਾ ਵਿਲੀਅਮਸ ਨੂੰ ਜ਼ਿਆਦਾ ਸਮੇਂ ਲਈ ਪੁਲਾੜ ‘ਚ ਰੱਖਣ ਦਾ ਫੈਸਲਾ ਕੀਤਾ ਹੈ। ਬੋਇੰਗ ਦਾ ਸਟਾਰਲਾਈਨਰ ਇਨ੍ਹਾਂ ਦੋ ਪੁਲਾੜ ਯਾਤਰੀਆਂ ਨੂੰ ਲੈ ਕੇ ਬਿਨਾਂ ਪੁਲਾੜ ਤੋਂ ਧਰਤੀ ਤੇ ਪਰਤ ਆਵੇਗਾ।
ਇਸ ਵਾਰ ਉਹਨਾਂ ਨੇ ਦੋ ਪੁਲਾੜ ਯਾਤਰੀਆਂ ਨੂੰ ਧਰਤੀ ‘ਤੇ ਵਾਪਸ ਲਿਆਉਣ ਦੇ ਖ਼ਤਰੇ ਵੱਲ ਇਸ਼ਾਰਾ ਕਰਨ ਤੋਂ ਬਾਅਦ, ਫਰਵਰੀ ਤੱਕ ਇਨ੍ਹਾਂ ਦੋਵਾਂ ਪੁਲਾੜ ਯਾਤਰੀਆਂ ਨੂੰ ਪੁਲਾੜ-ਸਟੇਸ਼ਨ ‘ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ।ਅਤੇ ਫਿਰ ਉਨ੍ਹਾਂ ਨੂੰ ਸਪੇਸਐਕਸ ਦੇ ਕਰੂ ਡਰੈਗਨ ਵਿੱਚ ਧਰਤੀ ‘ਤੇ ਵਾਪਸ ਲਿਆਂਦਾ ਜਾਵੇਗਾ। ਵਾਪਸੀ ਯਾਤਰਾ ਲਈ ਸਪੇਸ-ਕ੍ਰਾਫਟ ਨੂੰ ਬਦਲਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।ਉਹਨਾਂ ਕਿਹਾ ਕਿ ਕਲਪਨਾ ਚਾਵਲਾ ਭਾਰਤੀ ਮੂਲ ਦੀ ਇੱਕ ਅਮਰੀਕੀ ਪੁਲਾੜ ਯਾਤਰੀ ਸੀ ਅਤੇ ਪੁਲਾੜ ਵਿੱਚ ਉੱਡਣ ਵਾਲੀ ਭਾਰਤੀ ਮੂਲ ਦੀ ਜੋ ਪਹਿਲੀ ਮਹਿਲਾ ਬਣ ਗਈ ਸੀ।ਜਿਸ ਨੇ 1976 ਵਿੱਚ, ਕਲਪਨਾ ਚਾਵਲਾ ਨੇ ਆਪਣੀ ਮੁੱਢਲੀ ਸਿੱਖਿਆ ਕਰਨਾਲ, ਹਰਿਆਣਾ (ਭਾਰਤ) ਵਿੱਚ ਟੈਗੋਰ ਬਾਲ ਨਿਕੇਤਨ ਸਕੂਲ ਵਿੱਚ ਕੀਤੀ ਸੀ।ਜਦੋਂ ਉਹ ਅੱਠਵੀਂ ਜਮਾਤ ਤੱਕ ਪਹੁੰਚ ਗਈ, ਉਸ ਨੇ ਇੱਕ ਇੰਜੀਨੀਅਰ ਬਣਨ ਦੀ ਆਪਣੀ ਇੱਛਾ ਪ੍ਰਗਟ ਕੀਤੀ, ਅਤੇ 1982 ਵਿੱਚ ਉਸਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਐਰੋਨੋਟਿਕਲ ਇੰਜੀਨੀਅਰਿੰਗ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ।ਅਤੇ ਅਮਰੀਕਾ ਵਿੱਚ ਹੋਰ ਪੜ੍ਹਾਈ ਕਰਨ ਤੋਂ ਬਾਅਦ, ਉਸ ਨੂੰ 1994 ਵਿੱਚ ਨਾਸਾ ਵਿੱਚ ਇੱਕ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ। ਅਤੇ 1997 ਵਿੱਚ ਉਸਦੀ ਪਹਿਲੀ ਪੁਲਾੜ ਉਡਾਣ ਲਈ ਚੁਣਿਆ ਗਿਆ।
ਦੂਜੀ ਵਾਰ 2003 ਵਿੱਚ, ਜਦੋਂ ਛੇ ਹੋਰ ਪੁਲਾੜ ਯਾਤਰੀਆਂ ਦੇ ਨਾਲ ਧਰਤੀ ‘ਤੇ ਪਰਤਦੇ ਸਮੇਂ ਸਪੇਸ-ਸ਼ਟਲ ਕੋਲੰਬੀਆ ਵਿੱਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ ਸੀ ਜਿਸ ਨਾਲ ਨਿਸ਼ਚਿਤ ਲੈਂਡਿੰਗ ਤੋਂ 16 ਮਿੰਟ ਪਹਿਲਾਂ ਕਲਪਨਾ ਚਾਵਲਾ ਦੀ ਮੌਤ ਹੋ ਗਈ ਸੀ।