ਆਸਟ੍ਰੇਲੀਆ ਗਏ ਭਾਰਤੀ ਮੂਲ ਦੇ ਇਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ 11 ਮਹੀਨੇ ਦੇ ਬੱਚੇ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਮਾਸੂਮ ਇੱਕ ‘ਛੋਟੇ’ ਮੱਛੀ ਟੈਂਕ ਵਿੱਚ ਡਿੱਗ ਪਿਆ ਸੀ। ਮਾਸੂਮ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ, ਕਿਉਂਕਿ ਉਹ ਕਾਫ਼ੀ ਦੇਰ ਤੱਕ ਪਾਣੀ ਵਿੱਚ ਡੁੱਬਿਆ ਰਿਹਾ।
ਜੁਗਾਦ ਸਿੰਘ ਮਹਿਜ਼ 11 ਮਹੀਨਿਆਂ ਦਾ ਸੀ ਜਦੋਂ ਉਹ ਆਪਣੇ ਮਾਤਾ-ਪਿਤਾ ਦੀਆਂ ਨਜ਼ਰਾਂ ਤੋਂ ਹਮੇਸ਼ਾ ਲਈ ਦੂਰ ਗਿਆ। ਮਾਸੂਮ ਕ੍ਰਿਸਮਸ ਤੋਂ ਇੱਕ ਹਫ਼ਤਾ ਪਹਿਲਾਂ ਜ਼ਮੀਨ ਅੰਦਰ ਬਣੇ ਫਿਸ਼ ਟੈਂਕ ਵਿੱਚ ਡਿੱਗ ਗਿਆ ਸੀ। ਟੈਂਕ ਇੱਕ ਮੀਟਰ ਤੋਂ ਵੀ ਘੱਟ ਡੂੰਘਾ ਸੀ ਅਤੇ ਮੈਲਬੌਰਨ ਵਿੱਚ ਪਰਿਵਾਰ ਦੇ ਪਾਕਨਹੈਮ ਘਰ ਦੇ ਵਿਹੜੇ ਵਿੱਚ ਬਣਾਇਆ ਗਿਆ ਸੀ। ਜੁਗਾਦ ਸਿੰਘ ਆਪਣੇ ਪਹਿਲੇ ਜਨਮਦਿਨ ਤੋਂ ਇੱਕ ਮਹੀਨਾ ਦੂਰ ਸੀ। ਮਾਤਾ-ਪਿਤਾ ਵੱਲੋਂ ਹਸਪਤਾਲ ਪਹੁੰਚਾਉਣ ਦੇ ਬਾਵਜੂਦ ਬੱਚਾ ਦਿਮਾਗੀ ਤੌਰ ‘ਤੇ ਮਰ ਚੁੱਕਾ ਸੀ ਅਤੇ ਸੱਤ ਦਿਨਾਂ ਬਾਅਦ ਉਸਦੀ ਮੌਤ ਹੋ ਗਈ।