ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਸੁਣੀ ਇਸ ਮਾਂ-ਪੁੱਤ ਦੀ, 5 ਸਾਲ ਬਾਅਦ ਮਿਲੀ ਪੀ ਆਰ

ਫਿਲੀਪੀਨ ਮੂਲ ਦੀ ਮਹਿਲਾ ਤੇ ਉਸਦੇ ਪੁੱਤ ਨੂੰ ਇਮੀਗ੍ਰੇਸ਼ਨ ਟ੍ਰਿਬਿਊਨਲ ਵਲੋਂ ਪੱਕੀ ਰਿਹਾਇਸ਼ ਦਿੱਤੇ ਜਾਣ ਦਾ ਸ਼ਲਾਘਾਯੋਗ ਫੈਸਲਾ ਸਾਹਮਣੇ ਆਇਆ ਹੈ। ਮਹਿਲਾ ਦੀ ਮਜਬੂਰੀ ਨੂੰ ਦੇ ਉਸਦੇ ਬੀਤੇ ਕੱਲ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਲਿਆ ਗਿਆ ਹੈ।

ਦਰਅਸਲ ਫੀਲੀਪੀਨ ਮੂਲ ਦੀ ਮਹਿਲਾ, ਜਿਸਦਾ ਨਾਮ ਗੁਪਤ ਰੱਖਿਆ ਗਿਆ ਹੈ, ਉਹ ਅਰਬ ਦੇਸ਼ਾਂ ਵਿੱਚ ਕੰਮ ਕਰਦੀ ਰਹੀ ਸੀ ਤੇ ਆਪਣੇ ਪਰਿਵਾਰ ਦੀ ਇੱਕਲੀ ਕਮਾਊ ਮਹਿਲਾ ਸੀ। ਉਸਦੇ ਦੋਨੋਂ ਪਤੀਆਂ ਨੇ ਉਸਨੂੰ ਧੋਖਾ ਦਿੱਤਾ ਸੀ। ਜਿਸ ਕਾਰਨ ਉਸਨੂੰ ਜਿੰਦਗੀ ਵਿੱਚ ਕਾਫੀ ਉਤਾਰ-ਚੜਾਅ ਦੇਖਣੇ ਪਏ। ਹਾਲਾਤ ਅਜਿਹੇ ਹੋਏ ਕਿ ਉਸਨੂੰ ਤੇ ਉਸਦੇ ਪੁੱਤ ਨੂੰ ਗਲਤ ਪਾਸਪੋਰਟ ‘ਤੇ ਟਰੈਵਲ ਕਰਨਾ ਪਿਆ।

ਪਰ ਜਦੋਂ ਦੋਨੋਂ ਫੜੇ ਗਏ ਤਾਂ ਉਨ੍ਹਾਂ ਨੂੰ ਵਾਇਆ ਨਿਊਜੀਲੈਂਡ ਡਿਪੋਰਟ ਕੀਤਾ ਜਾਣਾ ਸੀ, ਜਿੱਥੇ ਮਹਿਲਾ ਨੇ ਸ਼ਰਨਾਰਥੀ ਵਜੋਂ ਅਪਲਾਈ ਕੀਤਾ। ਮਹਿਲਾ ਕਰੀਬ 5 ਸਾਲਾਂ ਤੋਂ ਇੱਥੇ ਰਹਿ ਰਹੀ ਸੀ ਤੇ ਇਮੀਗ੍ਰੇਸ਼ਨ ਵਲੋਂ ਉਸਦੀ ਅਪੀਲ ਨੂੰ ਪਹਿਲਾਂ ਵੀ ਰੱਦ ਕੀਤਾ ਜਾ ਚੁੱਕਾ ਸੀ। ਉਸੇ ਅਪੀਲ ਦੇ ਰੱਦ ਹੋਣ ਦੌਰਾਨ ਮਹਿਲਾ ਨੇ ਆਪਣੇ ਪੁੱਤ ਸਮੇਤ ਮਨੁੱਖਤਾ ਦੇ ਆਧਾਰ ‘ਤੇ ਟ੍ਰਿਿਬਊਨਲ ਕੋਲ ਅਪੀਲ ਕੀਤੀ, ਜਿਸ ਨੂੰ ਮੰਨ ਲਿਆ ਗਿਆ ਅਤੇ ਹੁਣ ਦੋਨਾਂ ਮਾਂ-ਪੁੱਤ ਨੂੰ ਪੀ ਆਰ ਜਾਰੀ ਕਰ ਦਿੱਤੀ ਗਈ ਹੈ।