ਪੰਜਾਬੀ ਜ਼ਬਾਨ

ਪੰਜਾਬੀ ਜ਼ਬਾਨ

ਲੇਖਕ : ਆਸਿਫ ਚੀਮਾ

ਜੇ ਤੁਸੀਂ ਪੰਜਾਬੀ ਹੋ ਤਾਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਨਾਲ ਤੇ ਦੋਸਤਾਂ ਨਾਲ ਪੰਜਾਬੀ ਵਿੱਚ ਗੱਲ ਕਰੋ। ਤਾਂ ਜੋ ਤੁਹਾਡੇ ਨਿਅਾਣੇ ਆਪਣੇ ਕਲਚਰ ਤੇ ਵਿਰਸੇ ਆਪਣੀ ਮਾਂ ਬੋਲੀ ਨੂੰ ਯਾਦ ਰੱਖਣ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਾਂ ਬੋਲੀ, ਕਲਚਰ ਤੇ ਵਿਰਸੇ ਨਾਲ ਜੁੜੇ ਰਹੋ। ਤੇ ਆਪਣਾ ਵਿਰਸਾ ਅਗਲੀ ਨਸਲ ਵਿੱਚ ਪਹੁੰਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ।

ਦੁਨੀਆ ਦੇ ਕਿਸੇ ਹੋਰ ਖੇਤਰ ਵਿੱਚ ਇਸ ਤਰ੍ਹਾਂ ਦੀ ਹਿਨਸਤਾ (ਹੀਨ ਭਾਵਨਾ) ਨਹੀਂ, ਜਿਹੜੀ ਪੰਜਾਬ ਵਿੱਚ ਹੈ। ਪਰ ਸਵਾਲ ਇਹ ਵਾ ਕਿ ਇਹ ਹੀਨ ਭਾਵਨਾ ਆਈ ਕਿੱਥੋਂ। ਇਸ ਦੇ ਪਿੱਛੇ ਬਹੁਤ ਵੱਡੀ ਸੋਚ ਤੇ ਪਲਾਨਿੰਗ ਹੈ।

ਜਿਸ ਤਰ੍ਹਾਂ ਅੰਗਰੇਜ਼ ਪੰਜਾਬ ਤੋਂ ਖ਼ੌਫ਼ਜ਼ਦਾ ਸੀ। ਇਥੇ ਦੇ ਲੋਕਾਂ ਦੀ ਬਹਾਦਰੀ, ਸ਼ਊਰ, ਏਕਤਾ (ਇਕੱਠ) ਉਨ੍ਹਾਂ ਨੂੰ ਖ਼ੌਫ਼ਜ਼ਦਾ ਕਰਦਾ ਸੀ। ਅੰਗਰੇਜ਼ਾਂ ਨੇ ਪੂਰੇ ਬਰ-ਸਗ਼ੀਰ ਤੇ 200 ਸਾਲ ਤੇ ਪੰਜਾਬ ਤੇ ਸਿਰਫ਼ 90 ਸਾਲ ਹਕੂਮਤ ਕੀਤੀ। ਬਿਲਕੁਲ ਇਸ ਤਰ੍ਹਾਂ ਅੱਜ ਦੀ ਅਸ਼ਰਾਫ਼ੀਆ ਵੀ ਖ਼ੌਫ਼ਜ਼ਦਾ ਹੈ। ਤੇ ਪੰਜਾਬੀਆਂ ਬੋਲਣ ਵਾਲਿਆਂ ਨੂੰ ਜਾਹਲ ਤੇ ਪਿੰਡੂ ਕਹਿੰਦੀ ਹੈ। ਤੇ ਇਸ ਸ਼ਬਦ ਨੂੰ ਉਨ੍ਹਾਂ ਨੇ ਗਾਲੀ ਬਣਾ ਦਿੱਤਾ ਹੈ। ਤੇ ਸਾਡੀਆਂ ਪੰਜਾਬੀ ਮਾਵਾਂ ਮਾਡਰਨ ਬਣਨ ਦੇ ਚੱਕਰਾਂ ਵਿੱਚ ਆਪਣੀ ਮਾਂ ਬੋਲੀ ਤੇ ਆਪਣੇ ਵਿਰਸੇ ਤੋਂ ਨਾ ਸਿਰਫ਼ ਆਪ ਦੂਰ ਰਹਿੰਦੀਆਂ ਨੇ ਬਲਕਿ ਆਪਣੇ ਬੱਚਿਆਂ ਨੂੰ ਵੀ ਇਹ ਸਭ ਕੁਝ ਸਿੱਖਣ ਤੋਂ ਸਖ਼ਤੀ ਨਾਲ ਮਨ੍ਹਾ ਕਰ ਦਿੰਦੀਆਂ ਨੇ।

ਅਸੀਂ ਸਾਰੇ ਪਿੰਡੂ ਵਾ। ਤੇ ਸਾਡੇ ਵੱਡੇ ਵੀ ਪਿੰਡੂ ਸੀ। ਪਿੰਡੂ ਹੋਣ ਦਾ ਮਤਲਬ ਹੈ ਉਹ ਕਿ ਉਹ ਪਿੰਡ ਰਹਿੰਦੇ ਰਹੇ ਨੇ। ਉਹ ਸਾਧੇ ਲੋਕ ਨੇ। ਉਹ ਆਪਣੀ ਮਾਂ ਬੋਲੀ ਤੇ ਵਿਰਸੇ ਨਾਲ ਜੁੜੇ ਨੇ। ਉਹ ਆਪਣਾ ਪੰਜਾਬੀ ਲਿਬਾਸ ਪਾਂਦੇ ਨੇ। ਉਹ ਇਸ ਮਿੱਟੀ ਨਾਲ ਜੁੜੇ ਹੋਏ ਲੋਕ ਨੇ। ਪਿੰਡੂ ਲੋਕ ਖ਼ਾਲਸ ਲੋਕ ਨੇ, ਉਹ ਆਪਣੀ ਮਾਂ ਬੋਲੀ ਆਪਣੇ ਵਿਰਸੇ ਨਾਲ ਜੁੜੇ ਨੇ।

ਉਹ ਉਸ ਜ਼ਾਲੀ ਲਖਨਊ ਦੀ ਉਰਦੂ ਬੋਲਣ ਵਾਲਿਆਂ ਤੇ ਮਗ਼ਰਬੀ ਲਿਬਾਸ ਪਾ ਕੇ ਹੀਨ ਭਾਵਨਾ ਦਾ ਸ਼ਿਕਾਰ ਨਹੀਂ। ਤੁਸੀਂ ਜਿੰਨਾ ਮਰਜ਼ੀ ਮੂੰਹ ਵੰਗਾ ਕਰਕੇ ਉਰਦੂ ਤੇ ਇੰਗਲਿਸ਼ ਬੋਲ ਲਓ। ਨਾ ਤੁਸੀਂ ਅੰਗਰੇਜ਼ ਬਣ ਜਾਣਾ ਹੈ ਤੇ ਨਹੀਂ ਤੁਸੀਂ ਲਖਨਊ ਦੇ ਵਾਸੀ ਬਣ ਜਾਣਾ ਹੈ।

ਆਪਣੇ ਵਿਰਸੇ ਤੇ ਆਪਣੀ ਮਾਂ ਬੋਲੀ ਨੂੰ ਇਜ਼ਤ ਦਿਓ ਤੇ ਦੁਨੀਆ ਵਿੱਚ ਵੀ ਤੁਹਾਡੀ ਇਜ਼ਤ ਹੋਵੇਗੀ।
ਇਸ ਦਾ ਨਮੂਨਾ ਤੁਸੀਂ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਵੇਖ ਲਓ। ਪੂਰੀ ਦੁਨੀਆ ਉਨ੍ਹਾਂ ਨੂੰ ਉਨ੍ਹਾਂ ਦੇ ਕਲਚਰ ਤੇ ਜ਼ਬਾਨ ਦੀ ਵਜ੍ਹਾ ਨਾਲ ਇਜ਼ਤ ਕਰਦੀ ਹੈ। ਉਨ੍ਹਾਂ ਤੇ ਵੀ ਤੁਹਾਡੀ ਤਰ੍ਹਾਂ ਉਰਦੂ ਦਾ ਦੂਜਾ ਲਹਿਜ਼ਾ ਯਾਨੀ ਹਿੰਦੀ ਜ਼ਬਰਦਸਤੀ ਲਾਜ਼ਮੀ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤੇ ਆਪਣੀ ਜ਼ਬਾਨ ਤੇ ਵਿਰਸੇ ਨੂੰ ਹਮੇਸ਼ਾਂ ਲਈ ਜ਼ਿੰਦਾ ਰੱਖਿਆ। ਰੱਬ ਤੁਹਾਨੂੰ ਵੀ ਅਕਲ ਦੇ ਤੇ ਹੀਨ ਭਾਵਨਾ ਤੋਂ ਕੱਢੇ। ਬਹੁਤ ਸਾਰੇ ਲੋਕਾਂ ਨੇ ਜਦੋਂ ਮੈਂ ਇਹ ਗੱਲ ਕਹਿੰਦਾ ਵਾ ਤਾਂ ਉਹ ਕਹਿੰਦੇ ਨੇ ਲੋਕ ਸਾਨੂੰ ਤਅਸੁਬ ਦੀ ਨਜ਼ਰ ਨਾਲ ਵੇਖਦੇ ਨੇ। ਫਿਰ ਤੁਸੀਂ ਉਨ੍ਹਾਂ ਦਾ ਨਜ਼ਰੀਆ ਠੀਕ ਕਿਉਂ ਨਹੀਂ ਕਰਦੇ। ਤੁਸੀਂ ਉਨ੍ਹਾਂ ਨੂੰ ਦੱਸੋ ਕਿ ਪੰਜਾਬੀ ਸਾਡੀ ਜ਼ਬਾਨ ਤੇ ਵਿਰਸਾ ਹੈ।

ਇਸ ਹਵਾਲੇ ਨਾਲ ਮੇਰੀਆਂ ਕੁਝ ਤਜਾਵਜ਼ ਨੇ ਜਿਹੜੀਆਂ ਕਿ ਸਰਕਾਰ ਦੀਆਂ ਵੀ ਜ਼ਿੰਮੇਵਾਰੀਆਂ ਨੇ ਕਿ ਉਹ ਬੁਨਿਆਦੀ ਤਾਲੀਮ ਜਿਹੜੀ ਹਰ ਥਾਂ ਤੇ ਮਾਂ ਬੋਲੀ ਵਿੱਚ ਦਿੱਤੀ ਜਾਂਦੀ ਹੈ, ਪੰਜਾਬ ਵਿੱਚ ਵੀ ਪੰਜਾਬੀ ਜ਼ਬਾਨ ਵਿੱਚ ਇਬਤਦਾਈ ਤਾਲੀਮ ਲਾਜ਼ਮੀ ਕਰੇ। ਵੇਸੇ ਪਾਕਿਸਤਾਨ ਵਿੱਚ ਪੰਜਾਬ ਤੋਂ ਇਲਾਵਾ ਬਾਕੀ ਸਾਰੇ ਸੂਬਿਆਂ ਵਿੱਚ ਇਬਤਦਾਈ ਤਾਲੀਮ ਉਸ ਸੂਬੇ ਦੀ ਮਾਤਰੀ ਜ਼ਬਾਨ ਵਿੱਚ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਅਦਾਲਤੀ ਜ਼ਬਾਨ ਤੇ ਸਾਰੀ ਅਦਾਲਤੀ ਕਾਰਵਾਈ ਪੰਜਾਬੀ ਹੋਣੀ ਚਾਹੀਦੀ ਹੈ। ਤੀਜਾ ਪੰਜਾਬ ਦੇ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਇਦਾਰਿਆਂ ਵਿੱਚ ਦਫ਼ਤਰੀ ਲੈਂਗਵੇਜ਼ ਤੇ ਸਾਰੀ ਖ਼ਤ-ਓ-ਖ਼ਿਤਾਬਤ ਪੰਜਾਬੀ ਜ਼ਬਾਨ ਵਿੱਚ ਕੀਤੀ ਜਾਵੇ। ਇਸ ਤਰ੍ਹਾਂ ਪੰਜਾਬੀ ਆਪਣਾ ਖੋਇਆ ਹੋਇਆ ਮਕਾਮ ਬਹੁਤ ਜਲਦੀ ਹਾਸਲ ਕਰ ਲਵੇਗੀ।

ਸਾਰੇ ਵੀਰ ਆਪਣੀ ਮਾਂ ਬੋਲੀ ਨੂੰ ਇਜ਼ਤ ਦੇ ਵਾਸਤੇ ਆਪਣਾ ਕਿਰਦਾਰ ਅਦਾ ਕਰੋ।