ਗੋਆ ਚ’ ਹੋਈ ਨੈਸ਼ਨਲ ਬੈਂਚ ਪ੍ਰੈਸ ਚੈਂਪੀਅਨਸ਼ਿਪ ਵਿੱਚ ਤੇਜਬੀਰ ਸਿੰਘ ਰਾਣਾ ਨੇ ਜਿੱਤਿਆ ਸਿਲਵਰ ਮੈਡਲ

ਨਿਊਯਾਰਕ, 25 ਅਕਤੂਬਰ (ਰਾਜ ਗੋਗਨਾ)- ਬੀਤੇਂ ਦਿਨ ਗਿਆ ਚ’ ਹੋਈ 33ਵੀਂ ਨੈਸ਼ਨਲ ਕਲੈਸੀਕ ਐਂਡ ਇਕੋਪਿਡ ਬੈਂਚ ਪ੍ਰੈਸ ਚੈਂਪੀਅਨਸ਼ਿਪ ਦੇ ਹੋਏ ਮੁਕਾਬਲਿਆਂ ਵਿੱਚ ਤੇਜਬੀਰ ਸਿੰਘ ਰਾਣਾ ਨੇ ਆਪਣੇ ਭਾਰ ਵਰਗ ਵਿੱਚ ਸਭ ਤੋਂ ਵੱਧ ਬੈਂਚ ਪ੍ਰੈਸ ਲਾ ਕੇ ਆਪਣੇ ਵਿਰੋਧੀ ਖਿਡਾਰੀਆਂ ਨੂੰ ਪਛਾੜਦੇ ਹੋਏ ਸਿਲਵਰ ਮੈਡਲ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਤੇ ਸ਼ਹਿਰ ਵਾਸੀਆਂ,ਨੇ ਪਾਵਰਲਿਫਟਰ ਰਾਣਾ ਰੌਕ ਜਿਮ ਟੀਮ ਦੇ ਖਿਡਾਰੀਆਂ ਤੇ ਮੋਹਤਬਾਰ ਵਿਅਕਤੀਆਂ ਵਲੋਂ ਸਿਲਵਰ ਮੈਡਲ ਰਾਣਾ ਦਾ ਢੋਲ ਢਮੱਕੇ ਦੇ ਨਾਲ ਨੋਟਾਂ ਦੇ ਹਾਰ, ਅਤੇ ਦੋ ਤੋਲੇ ਸੋਨੇ ਦੇ ਕੈਂਠੇ ਅਤੇ ਬੁਲਟ ਮੋਟਰ ਸਾਈਕਲ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਮੌਕੇ ਉਹਨਾਂ ਨਾਲ ਹਾਜ਼ਰ ਕਾਮਨ ਵੈਲਥ ਗੋਲਡ ਮੈਡਲਿਸਟ ਚੈਂਪੀਅਨ ਅਤੇ ਇੰਡੀਆ ਪਾਵਰਲਿਫਟਿੰਗ ਫੈਡਰੇਸ਼ਨ ਟੀਮ ਦੇ ਕੋਚ ਅਜੈ ਗੋਗਨਾ ਭੁਲੱਥ ਨੂੰ ਸ਼ਹਿਰ ਵਾਸੀਆਂ ਵਲੋਂ ਸਿਰੋਪਾਓ ਪਾ ਕੇ ਅਤੇ ਨੋਟਾਂ ਦੇ ਹਾਰਾਂ ਦੇ ਨਾਲ ਸਵਾਗਤ ਕੀਤਾ ਗਿਆ।