ਟੋਰਾਂਟੋ ਵਿੱਚ ਇੱਕ ਟੇਸਲਾ ਕਾਰ ਦੇ ਗਾਰਡਰੇਲ ਨਾਲ ਟਕਰਾਉਣ ਕਾਰਨ ਚਾਰ ਗੁਜਰਾਤੀ- ਭਾਰਤੀਆਂ ਦੀ ਮੋਤ

ਟੋਰਾਂਟੋ , 27 ਅਕਤੂਬਰ (ਰਾਜ ਗੋਗਨਾ )- ਵੀਰਵਾਰ ਦੀ ਰਾਤ ਨੂੰ ਵਾਪਰੇ ਇਕ ਟੇਸਲਾ ਕਾਰ ਗਾਰਡਰੇਲ ਨਾਲ ਟਕਰਾਉਣ ਤੋਂ ਬਾਅਦ ਚਾਰ ਭਾਰਤੀ ਮੂਲ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੇ ਲੋਕਾਂ ਦੀ ਮੋਤ ਹੋ ਗਈ। ਅਤੇ ਹਾਦਸੇ ਦਾ ਸ਼ਿਕਾਰ ਹੋਈ ਇਸ ਕਾਰ ਵਿੱਚ ਇੱਕ ਅੋਰਤ ਵੀ ਸ਼ਾਮਲ ਸੀ। ਜਿਸ ਨੂੰ ਕਿਸੇ ਰਾਹਗੀਰਾ ਨੇ ਬੜੀ ਮੁਸ਼ਕਤ ਨਾਲ ਕੱਢਿਆ ਜਿਸ ਦੀ ਜਾਨ ਤਾਂ ਬੱਚ ਗਈ ਪ੍ਰੰਤੂ ਗੰਭੀਰ ਰੂਪ ਚ’ ਜਖਮੀ ਨੂੰ ਹਸਪਤਾਲ ਲਿਆਇਆ ਗਿਆ।ਜਿੱਥੇ ਉਹ ਜੇਰੇ ਇਲਾਜ ਹੈ।ਇਹ ਭਿਆਨਕ ਦਰਦਨਾਕ ਹਾਦਸਾ 24 ਅਕਤੂਬਰ ਵੀਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਚੈਰੀ ਸਟ੍ਰੀਟ ਖੇਤਰ ਵਿੱਚ ਵਾਪਰਿਆ,ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਟੇਸਲਾ ਕਾਰ ਨੇ ਗਾਰਡਰੇਲ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਇਸ ਦੀ ਬੈਟਰੀ ਨੂੰ ਅੱਗ ਲੱਗ ਗਈ ਅਤੇ ਇਸ ਵਿੱਚ ਸਵਾਰ ਜਿਸ ਵਿੱਚ ਇਸ ਟੇਸਲਾ ਦਾ ਡਰਾਈਵਰ ਵੀ ਸ਼ਾਮਲ ਸੀ ਸਾਰਿਆ ਦੀ ਮੋਕੇ ਤੇ ਹੀ ਮੌਤ ਹੋ ਗਈ।ਅਤੇ ਰਾਹਗੀਰਾਂ ਨੇ ਸਵਾਰ ਇਕ ਮਹਿਲਾ ਨੂੰ ਟੇਸਲਾ ਕਾਰ ਵਿੱਚੋਂ ਸਹਾਇਤਾ ਕੀਤੀ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਸਪਤਾਲ ਵਿੱਚ ਜੇਰੇ ਇਲਾਜ ਹੈ।

ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਸਮੇਂ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ,ਇਸ ਭਿਆਨਕ ਹਾਦਸੇ ਵਿੱਚ ਟੇਸਲਾ ਕਾਰ ਵਿੱਚ ਸਵਾਰ ਪੰਜਾਂ ਵਿੱਚੋਂ ਚਾਰ ਦੀ ਮੌਤ ਹੋ ਗਈ, ਜਦੋਂ ਕਿ ਇੱਕੱਲੀ ਬਚੀ ਹੋਈ ਮਹਿਲਾ ਨੂੰ ਰਾਹਗੀਰਾਂ ਯਾਤਰੀਆਂ ਦੁਆਰਾ ਬਲਦੀ ਕਾਰ ਵਿੱਚੋਂ ਖਿੱਚਿਆ ਗਿਆ ਟੋਰਾਂਟੋ ਪੁਲਿਸ ਨੇ ਇਸ ਹਾਦਸੇ ਵਿੱਚ ਮਰਨ ਵਾਲੇ ਲੋਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ ਪਰ ਪਤਾ ਲੱਗਾ ਹੈ ਕਿ ਇਹ ਸਾਰੇ ਲੋਕ ਭਾਰਤ ਦੇ ਗੁਜਰਾਤ ਰਾਜ ਦੇ ਨਾਲ ਸਬੰਧਤ ਹਨ। ਅਤੇ ਸਾਰੇ ਮਰਨ ਵਾਲੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਮ੍ਰਿਤਕਾਂ ਵਿੱਚੋਂ ਦੋ ਚਚੇਰੇ ਭਰਾ ਵੀ ਸ਼ਾਮਲ ਹਨ।ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਹਾਦਸਾ ਟੋਰਾਂਟੋ ਦੇ ਡਾਊਨਟਾਊਨ ਇਲਾਕੇ ਦੇ ਵਿੱਚ ਅੱਧੀ ਰਾਤ ਨੂੰ ਵਾਪਰਿਆ, ਜਦੋਂ ਡਰਾਈਵਰ ਨੇ ਸਟੀਅਰਿੰਗ ਵ੍ਹੀਲ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਗਾਰਡਰੇਲ ਦੇ ਨਾਲ ਟਕਰਾ ਗਈ ਅਤੇ ਅੱਗ ਦੀ ਲਪੇਟ ਵਿੱਚ ਆ ਗਈ। ਟੋਰਾਂਟੋ ਪੁਲਿਸ ਦੇ ਡਿਪਟੀ ਇੰਸਪੈਕਟਰ ਫਿਲਿਪ ਸਿੰਕਲੇਅਰ ਦੇ ਅਨੁਸਾਰ, ਕਾਰ ਜਿਸ ਨੇ ਗਾਰਡਰੇਲ ਨੂੰ ਟੱਕਰ ਮਾਰੀ, ਉਹ ਕੰਕਰੀਟ ਦੇ ਖੰਭੇ ਨਾਲ ਟਕਰਾ ਗਈ ਅਤੇ ਇਸਦੇ ਫੈਂਡਰ ਉੱਡ ਗਏ।ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਪਰ ਉਦੋਂ ਤੱਕ ਕਾਰ ਲਗਭਗ ਸੜ ਚੁੱਕੀ ਸੀ ਅਤੇ ਇਸ ‘ਚ ਸਵਾਰ 5 ਵਿਅਕਤੀਆਂ ‘ਚੋਂ ਸਿਰਫ ਇਕ ਅੋਰਤ ਨੂੰ ਬਚਾਇਆ ਜਾ ਸਕਿਆ ਸੀ।

ਹਾਦਸੇ ਵਿੱਚ ਮਰਨ ਵਾਲੇ ਸਾਰੇ ਗੁਜਰਾਤੀ 20-30 ਸਾਲ ਦੇ ਸਨ, ਪਰ ਅਜੇ ਤੱਕ ਉਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਹਾਲਾਂਕਿ ਕੈਨੇਡਾ ‘ਚ ਰਹਿੰਦੇ ਗੁਜਰਾਤੀਆਂ ਮੁਤਾਬਕ ਸਾਰੇ ਮ੍ਰਿਤਕ ਗੁਜਰਾਤ ਦੇ ਚਰੋਤਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਜੇ ਵੀ ਗੁਜਰਾਤ ‘ਚ ਰਹਿ ਰਹੇ ਹਨ।ਪੁਲਸ ਨੇ ਹਾਦਸੇ ‘ਚ ਬਚੀ ਹੋਈ ਇਕਲੌਤੀ ਮਹਿਲਾ ਦੀ ਪਛਾਣ 20 ਸਾਲਾ ਦੇ ਵਜੋਂ ਕੀਤੀ ਹੈ, ਜਿਸ ਦੀ ਹਾਲਤ ਹੁਣ ਗੰਭੀਰ ਹੈ। ਫਿਲਹਾਲ ਹਸਪਤਾਲ ‘ਚ ਜ਼ੇਰੇ ਇਲਾਜ ਹੈ ਪਰ ਕੁਝ ਵੀ ਕਹਿਣ ਦੀ ਹਾਲਤ ‘ਚ ਨਹੀਂ ਹੈ।