ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਡਿਗਰੀ ਦਾ ਸੁਪਨਾ ਮਹਿੰਗਾ ਹੋ ਰਿਹਾ ਹੈ। ਖ਼ਬਰਾਂ ਮੁਤਾਬਕ ਅਮਰੀਕਾ ਦੇ ਕਾਲਜ-ਯੂਨੀਵਰਸਿਟੀਆਂ ਨੇ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਤੋਂ ਫੀਸਾਂ ਵਿਚ 30 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਕੈਲੀਫੋਰਨੀਆ ਅਤੇ ਸਟੈਨਫੋਰਡ ਯੂਨੀਵਰਸਿਟੀ ਨੇ ਪਹਿਲਾਂ ਹੀ ਫੀਸਾਂ ਵਧਾ ਦਿਤੀਆਂ ਹਨ। ਨਵੇਂ ਸਾਲ ਤੋਂ ਅਮਰੀਕਾ ਦੇ 50 ਸੂਬਿਆਂ ਵਲੋਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸਾਂ ਵਿਚ ਵਾਧੇ ਦੇ ਐਲਾਨ ਨਾਲ ਲਗਭਗ 3.25 ਲੱਖ ਭਾਰਤੀ ਵਿਦਿਆਰਥੀ ਸੱਭ ਤੋਂ ਵੱਧ ਪ੍ਰਭਾਵਤ ਹੋਣਗੇ।