ਅਮਰੀਕਾ’ ਚ’ ਪੋਲਿੰਗ ਸ਼ੁਰੂ ਸ਼ੁਰੂਆਤੀ ‘ ਵੋਟਿੰਗ ਚ’ 2 ਕਰੋੜ ਤੋਂ ਵੱਧ ਅਮਰੀਕੀਆਂ ਨੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ

ਵਾਸ਼ਿੰਗਟਨ , 25 ਅਕਤੂਬਰ (ਰਾਜ ਗੋਗਨਾ )-ਹਰ ਚਾਰ ਸਾਲ ਦੇ ਬਾਅਦ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਪੂਰੀ ਦੁਨੀਆ ਦੀ ਦਿਲਚਸਪੀ ਹੈ। ਇੱਕ ਮਹਾਂਸ਼ਕਤੀ ਵਜੋਂ ਘੁੰਮ ਰਹੇ ਅਮਰੀਕਾ ਦੀਆਂ ਚੋਣਾਂ ਨੇ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਲਈ ਲੋਕ ਇਹ ਦੇਖਣ ਲਈ ਉਤਾਵਲੇ ਹਨ ਕਿ ਉੱਥੇ ਕਿਸ ਦੀ ਤਾਜਪੋਸ਼ੀ ਹੋਵੇਗੀ। ਇਸ ਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਡੈਮੋਕ੍ਰੇਟਿਕ ਉਮੀਦਵਾਰ ਦੇ ਵਜੋਂ ਚੋਣ ਲੜ ਰਹੀ ਹੈ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਮਲ਼ਾ ਹੈਰਿਸ ਦੇ ਮੁਕਾਬਲੇ ਚ’ ਚੋਣ ਮੈਦਾਨ ਵਿੱਚ ਹਨ।ਅਮਰੀਕਾ ਚ’ ਵੋਟਾਂ ਪੈਣ ਤੋਂ ਚਾਰ ਹਫ਼ਤੇ ਪਹਿਲਾਂ ਇੱਥੇ ਵੋਟਿੰਗ ਸ਼ੁਰੂ ਹੋ ਜਾਂਦੀ ਹੈ।ਡਾਕ ਰਾਹੀਂ ਅਤੇ ਸਿੱਧੇ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਦਾ ਮੋਕਾ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਬਹੁਤ ਜਲਦੀ ਵੋਟਿੰਗ ਕੀਤੀ। ਇਸ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਸਭ ਤੋਂ ਵੱਧ ਦਿਲਚਸਪੀ ਖਿੱਚ ਦਾ ਕੇਂਦਰ ਬਣ ਰਹੀ ਹੈ। ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੌਜੂਦਾ ਉੱਪ- ਰਾਸ਼ਟਰਪਤੀ ਕਮਲਾ ਹੈਰਿਸ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਅਤੇ ਇਹ ਚੋਣ 5 ਨਵੰਬਰ ਨੂੰ ਹੋਣ ਜਾ ਰਹੀ ਸੀ, ਇਸ ਲਈ ਪਹਿਲੇ ਹੀ ਵੋਟਿੰਗ ਸ਼ੁਰੂ ਹੋ ਗਈ ਹੈ।ਅਤੇ ਅਮਰੀਕਾ ਦੇ ਵੋਟਰਾਂ ਕੋਲ ਇਹ ਦੁਰਲੱਭ ਮੌਕਾ ਹੈ। ਸ਼ੁਰੂਆਤੀ ਵੋਟਿੰਗ ਦਾ ਇਸਤੇਮਾਲ ਪੋਲਿੰਗ ਮਿਤੀ ਤੋਂ ਚਾਰ ਹਫ਼ਤੇ ਪਹਿਲਾਂ ਕੀਤਾ ਜਾ ਸਕਦਾ ਹੈ। ਸਾਡੇ ਦੇਸ਼ ਦੇ ਉਲਟ, ਚੋਣ ਪ੍ਰਚਾਰ ਪੋਲਿੰਗ ਤੋਂ 36 ਘੰਟੇ ਪਹਿਲਾਂ ਖਤਮ ਹੋ ਜਾਂਦਾ ਹੈ।ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈਣ ਵਿੱਚ ਸਿਰਫ਼ 12 ਦਿਨ ਬਾਕੀ ਹਨ। ਅਤੇ ਹੁਣ 2.47 ਕਰੋੜ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜਲਦੀ ਕੀਤੀ ਹੈ।

ਜਿਸ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਵੀ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ। ਇੱਕ ਪਾਸੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਲੋਕ ਉਤਸ਼ਾਹ ਨਾਲ ਵੋਟਾਂ ਪਾ ਰਹੇ ਹਨ। ਯੂਨੀਵਰਸਿਟੀ ਆਫ ਫਲੋਰੀਡਾ ਦੀ ਇਲੈਕਸ਼ਨ ਲੈਬ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ 82 ਲੱਖ ਲੋਕਾਂ ਨੇ ਪੋਲਿੰਗ ਸਟੇਸ਼ਨਾਂ ‘ਤੇ ਆ ਕੇ ਵੋਟ ਪਾਈ। 1.45 ਕਰੋੜ ਲੋਕਾਂ ਨੇ ਮੇਲ ਬੈਲਟ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਵਿੱਚ ਭਾਰਤ ਵਿੱਚ ਪੋਸਟਲ ਬੈਲਟ ਵਾਂਗ ਹੀ ਮੇਲ-ਇਨ-ਬੈਲਟ ਸਿਸਟਮ ਹੈ। ਉਹਨਾਂ ਨੂੰ ਡਾਕ ਰਾਹੀਂ ਵੋਟ ਪਾਉਣ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਅਤੇ ਦੂਸਰਾ ਵਿਸ਼ੇਸ਼ ਪ੍ਰਬੰਧ ਕੀਤੇ ਪੋਲਿੰਗ ਸਟੇਸ਼ਨਾਂ ‘ਤੇ ਜਾ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਕਰਨਾ ਹੈ। ਕਈ ਰਾਜਾਂ ਨੇ ਕੁਝ ਹਫ਼ਤੇ ਪਹਿਲਾਂ ਹੀ ਪੋਲਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਅਤੇ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ।ਇਲੈਕੇਸ਼ਨ ਲੈਬ ਦੇ ਅੰਕੜਿਆਂ ਮੁਤਾਬਕ ਹੁਣ ਤੱਕ 1.7 ਫੀਸਦੀ ਏਸ਼ੀਆਈ ਅਮਰੀਕੀਆਂ ਨੇ ਵੋਟ ਪਾਈ ਹੈ। ਕਮਾਲ ਦੀ ਗੱਲ ਹੈ ਕਿ ਭਾਰਤੀ ਮੂਲ ਦੇ ਲੋਕ ਬੜੇ ਉਤਸ਼ਾਹ ਨਾਲ ਕਤਾਰਾਂ ਵਿੱਚ ਖੜ੍ਹੇ ਹੋ ਕੇ ਵੋਟਾਂ ਪਾਉਂਦੇ ਹਨ। ਇਲੀਨੋਇਸ ਅਤੇ ਟੈਕਸਾਸ ਵਰਗੇ ਰਾਜਾਂ ਵਿੱਚ, ਭਾਰਤੀ ਭਾਰੀ ਕਤਾਰ ਵਿੱਚ ਖੜ੍ਹੇ ਸਨ। ਹਾਲਾਂਕਿ, ਅੰਕੜੇ ਦਰਸਾਉਂਦੇ ਹਨ ਕਿ ਰਿਪਬਲਿਕਨ ਸ਼ੁਰੂਆਤੀ ਵੋਟਿੰਗ ਭਾਗੀਦਾਰਾਂ ਦੀ ਬਹੁਗਿਣਤੀ ਹਨ। ਰਿਪਬਲਿਕਨਾਂ ਨੇ 41.3 ਫੀਸਦੀ ਅਤੇ ਡੈਮੋਕਰੇਟਸ ਨੇ 33.6 ਫੀਸਦੀ ਵੋਟਿੰਗ ਕੀਤੀ ਹੈ। ਮੇਲ-ਇਨ-ਬੈਲਟ ਦੁਆਰਾ ਵੋਟ ਪਾਉਣ ਵਾਲਿਆਂ ਵਿੱਚ ਡੈਮੋਕਰੇਟਸ 20.4 ਪ੍ਰਤੀਸ਼ਤ ਸਨ, ਅਤੇ ਰਿਪਬਲੀਕਨ 21.2 ਪ੍ਰਤੀਸ਼ਤ ਸਨ।ਪਿਛਲੀਆਂ ਚੋਣਾਂ ਵਿੱਚ, ਡੈਮੋਕਰੇਟਸ ਨੇ ਰਿਪਬਲਿਕਨਾਂ ਨਾਲੋਂ ਸ਼ੁਰੂਆਤੀ ਵੋਟਿੰਗ ਵਿੱਚ ਵੱਧ ਹਿੱਸਾ ਲਿਆ ਸੀ.. ਇਸ ਵਾਰ ਇਹ ਵੱਖਰਾ ਹੈ। ਅਤੇ, ਮਹੱਤਵਪੂਰਨ ਜਾਰਜੀਆ ਵਿੱਚ, ਇੱਕ ਚੌਥਾਈ ਲੋਕ ਪਹਿਲਾਂ ਹੀ ਵੋਟ ਪਾ ਚੁੱਕੇ ਹਨ।

ਇਸ ਰਾਜ ਵਿੱਚ 18.4 ਲੱਖ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜਲਦੀ ਕੀਤੀ।ਕਮਲਾ ਹੈਰਿਸ ਦਾ ਕੈਂਪ ਸ਼ੁਰੂਆਤੀ ਚੋਣਾਂ ਵਿੱਚ ਡੈਮੋਕਰੇਟਿਕ ਸਮਰਥਕਾਂ ਦੀ ਵੋਟਿੰਗ ਦੀ ਘੱਟ ਪ੍ਰਤੀਸ਼ਤਾ ਤੋਂ ਚਿੰਤਤ ਹੈ। ਮੌਜੂਦਾ ਚੋਣ ਰੁਝਾਨ ਡੋਨਾਲਡ ਟਰੰਪ ਅਤੇ ਰਿਪਬਲਿਕਨਾਂ ਦੇ ਪੱਖ ਵਿੱਚ ਹੈ। ਰਿਪਬਲਿਕਨ ਵੀ ਕੁਝ ਸਵਿੰਗ ਰਾਜਾਂ ਵਿੱਚ ਜੋਸ਼ ਨਾਲ ਵੋਟ ਪਾ ਰਹੇ ਹਨ ਜਿੱਥੇ ਕਮਲਾ ਹੈਰਿਸ ਨੂੰ ਬਹੁਤ ਉਮੀਦਾਂ ਸਨ।