ਡੋਨਾਲਡ ਟਰੰਪ ਤੇ ਹੋਈ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਹੀ ਚੀਨ ਵਿੱਚ ਫੋਟੋ ਵਾਲੀਆਂ ਟੀ-ਸ਼ਰਟਾ ਦੀ ਵਿਕਰੀ ਸ਼ੁਰੂ

ਡੋਨਾਲਡ ਟਰੰਪ ਤੇ ਹੋਈ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਹੀ ਚੀਨ ਵਿੱਚ ਫੋਟੋ ਵਾਲੀਆਂ ਟੀ-ਸ਼ਰਟਾ ਦੀ ਵਿਕਰੀ ਸ਼ੁਰੂ

ਵਾਸ਼ਿੰਗਟਨ , 16 ਜੁਲਾਈ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਗੋਲੀ ਉਨ੍ਹਾਂ ਦੇ ਸੱਜੇ ਕੰਨ ਵਿੱਚੋਂ ਲੰਘ ਗਈ ਸੀ।ਇਸ ਘਟਨਾ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ, ਹੀ ਚੀਨ ਦੀਆਂ ਫੈਕਟਰੀਆਂ ਨੇ ਤਸਵੀਰ ਵਾਲੀਆਂ ਟੀ-ਸ਼ਰਟਾਂ ਛਾਪ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਚੋਣਾਂ ‘ਚ ਵਰਤੇ ਜਾਣ ਵਾਲੇ ਕਈ ਸਾਮਾਨ ਚੀਨ ‘ਚ ਤਿਆਰ ਕੀਤੇ ਜਾਂਦੇ ਹਨ।ਅਮਰੀਕਾ ‘ਚ ਵੀ ਟਰੰਪ ਦੇ ਸਮਰਥਕ ਅਜਿਹੀਆਂ ਟੀ-ਸ਼ਰਟਾਂ ਦਾ ਆਰਡਰ ਦੇ ਰਹੇ ਹਨ। ਅਤੇ ਅਮਰੀਕੀ ਰਾਸ਼ਟਰਪਤੀ ਚੋਣ ਹੁਣ ਤੱਕ ਸੁਸਤ ਲੱਗ ਰਹੀ ਸੀ, ਪਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹੀ ਚੋਣ ਦੰਗਲ ਕਾਫੀ ਗਰਮਾ ਗਿਆ ਹੈ।

ਦੁਨੀਆ ਵਿੱਚ ਵਾਪਰਨ ਵਾਲੀ ਕਿਸੇ ਵੀ ਘਟਨਾ ਤੋਂ ਚੀਨ ਨੂੰ ਕਾਰੋਬਾਰ ਦਾ ਮੌਕਾ ਮਿਲਦਾ ਹੈ। ਅਮਰੀਕਾ ‘ਚ ਬੀਤੇਂ ਦਿਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੋਲੀਬਾਰੀ ਦੇ ਕੁਝ ਘੰਟਿਆਂ ਦੇ ਅੰਦਰ ਹੀ ਚੀਨ ‘ਚ ਟਰੰਪ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਦੀ ਵਿਕਰੀ ਹੋ ਰਹੀ ਹੈ। ਇਸ ਦਾ ਮਤਲਬ ਇਹ ਸੀ ਕਿ ਜਿਵੇਂ ਹੀ ਟਰੰਪ ਦੀਆਂ ਖੂਨ ਨਿਗਲਣ ਦੀਆਂ ਤਸਵੀਰਾਂ ਮੀਡੀਆ ‘ਤੇ ਆਈਆਂ, ਟੀ-ਸ਼ਰਟਾਂ ਚੀਨ ਵਿੱਚ ਛਾਪੀਆਂ ਗਈਆਂ ਅਤੇ ਸਟੋਰਾਂ ਵਿੱਚ ਵੇਚੀਆਂ ਗਈਆਂ। ਅਮਰੀਕੀ ਰਾਸ਼ਟਰਪਤੀ ਚੋਣ ਹੁਣ ਤੱਕ ਸੁਸਤ ਲੱਗ ਰਹੀ ਸੀ ਪਰ ਇਸ ਘਟਨਾ ਤੋਂ ਬਾਅਦ ਗਰਮਾ ਗਈ ਹੈ।ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਵਿੱਚ ਇਕ ਚੋਣ ਰੈਲੀ ਵਿੱਚ ਹਿੱਸਾ ਲੈ ਰਹੇ ਟਰੰਪ ਨੂੰ ਉਸ ਦੌਰਾਨ ਗੋਲੀ ਮਾਰੀ ਗਈ ਸੀ।ਅਤੇ ਗੋਲੀ ਟਰੰਪ ਦੇ ਸੱਜੇ ਕੰਨ ਵਿੱਚੋ ਲੰਘ ਗਈ ਸੀ ਜਿਸ ਕਾਰਨ ਉਹ ਜਖਮੀ ਹੋ ਗਏ ਸਨ। ਅਤੇ ਟਰੰਪ ਦੇ ਕੰਨਾਂ ‘ਚੋਂ ਖੂਨ ਨਿਕਲਣ ਲੱਗਾ ਪਿਆ ਸੀ। ਟਰੰਪ ਨੂੰ ਗੋਲੀ ਮਾਰਨ ਤੋਂ ਦੋ ਘੰਟੇ ਹੀ ਬਾਅਦ, ਚੀਨੀ ਪ੍ਰਚੂਨ ਵਿਕਰੇਤਾ ਟਰੰਪ ਨੂੰ ਗੋਲੀ ਮਾਰਨ ਦੇ ਸਮੇਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਆਨਲਾਈਨ ਵੇਚ ਰਹੇ ਸਨ।ਇਸ ਟੀ-ਸ਼ਰਟ ਨੂੰ ਤਾਓਬਾਓ ਵੈੱਬਸਾਈਟ ‘ਤੇ ਵਿਕਰੀ ਲਈ ਰੱਖਿਆ ਗਿਆ ਹੈ।ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਟੀ-ਸ਼ਰਟਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।ਡਿਜੀਟਲ ਪ੍ਰਿੰਟਿੰਗ ਤਕਨਾਲੋਜੀ ਦੇ ਕਾਰਨ, ਉਹ ਗਾਹਕਾਂ ਨੂੰ ਟੀ-ਸ਼ਰਟ ਦਾ ਡਿਜ਼ਾਈਨ ਤੇਜ਼ੀ ਨਾਲ ਦਿਖਾ ਰਹੇ ਹਨ ਅਤੇ ਪ੍ਰਿੰਟਿੰਗ ਵੀ ਕਰ ਰਹੇ ਹਨ।

ਅਜਿਹੀਆਂ ਟੀ-ਸ਼ਰਟਾਂ ਕੁਝ ਦਿਨਾਂ ਲਈ ਮੰਗ ਵਿੱਚ ਹਨ, ਪਰ ਬਹੁਤ ਜਲਦੀ ਵਿਕ ਵੀ ਜਾਂਦੀਆਂ ਹਨ। ਚੀਨ ਦੇ ਗੋਂਗੋਨ ਵਿੱਚ ਸਥਿਤ ਇੱਕ ਕੰਪਨੀ ਜੋ ਡਿਜੀਟਲ ਪ੍ਰਿੰਟਿੰਗ ਪ੍ਰੋਡਕਸ਼ਨ ਨੇ ਵੈੱਬਸਾਈਟ ਤੇ ਕਿਹਾ ਕਿ ਡਿਜੀਟਲ ਪ੍ਰਿੰਟਿੰਗ ਮਸ਼ੀਨ ਹਰ ਘੰਟੇ ਵਿੱਚ ਅੱਠ ਚੋਣਾਂ ਨਾਲ ਸਬੰਧਤ ਟੀ-ਸ਼ਰਟਾਂ ਨੂੰ ਛਾਪ ਸਕਦੀ ਹੈ।ਤਾਜ਼ਾ ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿੱਚ ਵਰਤੀ ਜਾਣ ਵਾਲੀ ਜ਼ਿਆਦਾਤਰ ਮੁਹਿੰਮ ਸਮੱਗਰੀ ਚੀਨ ਵਿੱਚ ਤਿਆਰ ਕੀਤੀ ਜਾਂਦੀ ਹੈ।ਟੀ-ਸ਼ਰਟ ਫੈਕਟਰੀਆਂ ਨੇ ਇੰਟਰਨੈਟ ਤੋਂ ਟਰੰਪ ਦੀਆਂ ਤਸਵੀਰਾਂ ਡਾਊਨਲੋਡ ਕਰਕੇ ਅਤੇ ਟੀ-ਸ਼ਰਟਾਂ ‘ਤੇ ਪ੍ਰਿੰਟ ਕਰਕੇ ਉਤਪਾਦਨ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਛੋਟੀਆਂ ਫੈਕਟਰੀਆਂ ਇਸ ਤਰ੍ਹਾਂ ਹਰ ਮਿੰਟ ਇੱਕ ਟੀ-ਸ਼ਰਟ ਤਿਆਰ ਕਰਦੀਆਂ ਹਨ। ਆਉਣ ਵਾਲੇ ਦਿਨਾਂ ‘ਚ ਟਰੰਪ ਤੇ ਹੋਈ ਗੋਲੀਬਾਰੀ ਦੇ ਚੈਪਟਰ ਦੀਆਂ ਤਸਵੀਰਾਂ ਦੇ ਨਾਲ ਮੱਗ, ਕੀ-ਚੇਨ ਅਤੇ ਹੋਰ ਚੀਜ਼ਾਂ ਵੀ ਵਿਕਣ ਦੀ ਸੰਭਾਵਨਾ ਹੈ।