ਭੁਲੱਥ, 16 ਜੁਲਾਈ (ਅਜੈ ਗੋਗਨਾ )-ਸੰਗਤ ਦੁਆਰਾ ਮਨੁੱਖਤਾ ਦੀ ਸੇਵਾ ਲਈ ਚਲਾਏ ਜਾ ਰਹੇ ਗੁਰੂ ਨਾਨਕ ਦੇਵ ਫ੍ਰੀ ਡਾਇਲਸੈਸ ਸੈਂਟਰ ਭੁਲੱਥ ਨੂੰ ਅੱਜ ਸਮਾਜ ਸੇਵੀ ਮਾਸਟਰ ਕੰਵਲਜੀਤ ਮੰਨਣ ਜੀ ਦੇ ਸਦਕਾ ਇੰਡੋ – ਅਮੈਰਕਿਨ ਸ਼ੌਸ਼ਲ ਵੈਲਫੇਅਰ ਸੁਸਾਇਟੀ ਨਿਊਯਾਰਕ ਯੂ. ਐਸ.ਏ ਜਿਸ ਦੇ ਪ੍ਰਧਾਨ ਹਿੰਮਤ ਸਿੰਘ ਮਹਿਮਦਪੁਰ, ਚੀਫ ਪੈਟਰਨ ਸ੍ਰੀ ਅਸ਼ੋਕ ਕੁਮਾਰ ਖੱਸਣ ਯੂ ਐਸ ਏ ,ਸ ਰਘਬੀਰ ਸਿੰਘ ਸੁਭਾਨਪੁਰ, ਸ ਸਤਨਾਮ ਸਿੰਘ ਪਹਿਲਵਾਨ , ਸ ਸੁਰਿੰਦਰ ਸਿੰਘ ਗਿਲਜੀਆਂ , ਸ ਗੁਰਮੀਤ ਸਿੰਘ , ਸ ਮਹਿੰਦਰ ਸਿੰਘ ਦੁਆਰਾ ਫ੍ਰੀ ਡਾਇਲਸੈਸ ਸੈਂਟਰ ਭੁਲੱਥ ਨੂੰ 7 ਲੱਖ 50,000 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ ਗਈ।
ਇੱਥੇ ਇਹ ਦੱਸਣਯੋਗ ਹੈ ਇੰਡੋ ਅਮੈਰਕਨ ਸ਼ੌਸ਼ਲ ਫੈਲਫੇਅਰ ਸੁਸਾਇਟੀ ਹਰ ਸਾਲ ਬਹੁਤ ਵੱਡਾ ਯੋਗਦਾਨ ਪਾਇਆ ਜਾਂਦਾ ਹੈ । ਸਹਾਇਤਾ ਰਾਸ਼ੀ ਦੇਣ ਪਹੁੰਚੇ ਮਾਸਟਰ ਮਨਦੀਪ ਸਿੰਘ ਜੀ ਨੇ ਸੁਸਾਇਟੀ ਵੱਲੋ ਵਿੱਢੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਸ ਬਲਜਿੰਦਰ ਸਿੰਘ , ਸ ਹਰਬੰਸ ਸਿੰਘ ਥਾਣੇਦਾਰ , ਹਰਜਿੰਦਰ ਸਿੰਘ ਮੰਡਾ ਵੀ ਨਾਲ ਪਹੁੰਚੇ ਹੋਏ ਸਨ । ਸੁਸਾਇਟੀ ਵੱਲੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸ ਮੋਕੇ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਕੁਮਾਰ ਕੱਕੜ, ਵਾਈਸ ਚੇਅਰਮੈਨ ਸੁਰਿੰਦਰ ਸਿੰਘ ਲਾਲੀਆ , ਸਰਪ੍ਰਸਤ ਅਵਤਾਰ ਸਿੰਘ ਲਾਲੀਆ , ਸਕੱਤਰ ਸੁਖਵਿੰਦਰ ਸਿੰਘ ਭਦਾਸ, ਮੋਹਨ ਸਿੰਘ ਡਾਲਾ ਅਤੇ ਬਲਵਿੰਦਰ ਸਿੰਘ ਚੀਮਾ ਵੀ ਨਾਲ ਮੌਜੂਦ ਸਨ।