ਕੈਨੇਡਾ ਨੇ ਭਾਰਤ ਤੋਂ ਵਾਪਸ ਸੱਦੇ 41 Diplomats , ਨਿੱਝਰ ਦੀ ਹੱਤਿਆ ਦੇ ਵਿਵਾਦ ਤੋਂ ਬਾਅਦ ਦੇਸ਼ ਛੱਡਣ ਦਾ ਦਿੱਤਾ ਸੀ ਹੁਕਮ

ਕੈਨੇਡਾ ਨੇ ਭਾਰਤ (India-Canada ) ਵਿੱਚ ਮੌਜੂਦ ਆਪਣੇ 41 ਡਿਪਲੋਮੈਟਾਂ (41 Diplomats) ਨੂੰ ਵਾਪਸ ਸੱਦ ਲਿਆ ਹੈ। ਭਾਰਤ ਵੱਲੋਂ ਖਾਲਿਸਤਾਨੀ ਸਮੱਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲੱਗਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ (India-Canada Relations) ਵਿੱਚ ਤਣਾਅ ਪੈਦਾ ਹੋ ਗਿਆ ਸੀ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਸਥਾਨਕ ਸਮੇਂ ਅਨੁਸਾਰ ਵੀਰਵਾਰ (19 ਅਕਤੂਬਰ) ਨੂੰ ਡਿਪਲੋਮੈਟਾਂ ਨੂੰ ਬੁਲਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਜਵਾਬੀ ਕਾਰਵਾਈ ਨਹੀਂ ਕਰੇਗਾ।

ਵਿਦੇਸ਼ ਮੰਤਰੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਭਾਰਤ ਦੀਆਂ ਕਾਰਵਾਈਆਂ ਕਾਰਨ ਸਾਡੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਅਸੀਂ ਉਨ੍ਹਾਂ ਨੂੰ ਭਾਰਤ ਤੋਂ ਵਾਪਸ ਸੱਦ ਲਿਆ ਹੈ।’ ਉਨ੍ਹਾਂ ਕਿਹਾ, ‘ਜੇ ਅਸੀਂ ਕੂਟਨੀਤਕ ਛੋਟ ਦੇ ਨਿਯਮ ਨੂੰ ਤੋੜਨ ਦਿੰਦੇ ਹਾਂ, ਤਾਂ ਦੁਨੀਆ ਦਾ ਕੋਈ ਵੀ ਡਿਪਲੋਮੈਟ ਸੁਰੱਖਿਅਤ ਨਹੀਂ ਰਹੇਗਾ। ਇਸ ਕਾਰਨ ਅਸੀਂ ਭਾਰਤ ਦੀ ਕਾਰਵਾਈ ਦਾ ਕੋਈ ਜਵਾਬ ਨਹੀਂ ਦੇਣ ਜਾ ਰਹੇ ਹਾਂ। ਭਾਰਤ ਛੱਡਣ ਵਾਲੇ 41 ਡਿਪਲੋਮੈਟਾਂ ਦੇ ਨਾਲ-ਨਾਲ 42 ਅਜਿਹੇ ਲੋਕ ਵੀ ਹਨ ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ।