ਮਾਤਾ ਸ੍ਰੀਮਤੀ ਗੀਤਾ ਦੇਵੀ ਦੇ ਚੰਗੇ ਸੰਸਕਾਰਾਂ ਸਦਕਾ ਪਰਿਵਾਰ ਨੇ ਜਿਊਲਰੀ ਕਾਰੋਬਾਰ ‘ਚ ਖੱਟਿਆ ਨਾਮ੍ਹਣਾ

ਮਾਂ ਦਾ ਦਰਜਾ ਸਾਡੇ ਸਮਾਜ ਵਿੱਚ ਰੱਬ ਸਮਾਨ ਸਮਝਿਆ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਮਾਂ ਦਾ ਕਰਜ਼ਾ ਪੁੱਤ ਧੀਆਂ ਮੋੜ ਨਹੀਂ ਸਕਦੇ ।ਮਾਂ ਦੇ ਦਿੱਤੇ ਚੰਗੇ ਸੰਸ਼ਕਾਰ ਪਰਿਵਾਰ ਨੂੰ ਬੁਲੰਦੀਆਂ ਵੱਲ ਲ਼ੈ ਜਾਂਦੇ ਹਨ । ਇਸੇ ਤਰ੍ਹਾਂ ਦੇ ਮਾਤਾ ਸ੍ਰੀਮਤੀ ਗੀਤਾ ਦੇਵੀ ਸਨ ।ਉਨ੍ਹਾਂ ਦਾ ਜਨਮ 1932 ਵਿੱਚ ਪਿੰਡ ਚੋਹਾਨਕੇ ਕਲਾਂ (ਬਰਨਾਲਾ) ਵਿਖੇ ਸਵ: ਸ੍ਰ.ਸੁੱਚਾ ਸਿੰਘ ਦੇ ਘਰ ਮਾਤਾ ਸਵ: ਸ੍ਰੀਮਤੀ ਦਵਾਰਕੀ ਦੇਵੀ ਦੀ ਕੁੱਖੋਂ ਹੋਇਆ ।ਉਨ੍ਹਾਂ ਦਾ ਵਿਆਹ 1950 ਵਿੱਚ ਸ਼ਵ: ਸ੍ਰੀ ਕਰਤਾਰ ਚੰਦ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਨਾਲ ਹੋਇਆ । ਉਨ੍ਹਾਂ ਦੇ ਘਰ ਪੰਜ ਬੇਟਿਆਂ ਅਤੇ ਤਿੰਨ ਬੇਟੀਆਂ ਨੇ ਜਨਮ ਲਿਆ ।

ਕਰਤਾਰ ਚੰਦ ਨੇ ਪਿੰਡ ਵਿਖੇ ਭਰਾਵਾਂ ਨਾਲ ਸਾਂਝੀ ਆਟਾ ਚੱਕੀ ਉੱਪਰ ਆਪ ਆਟਾ ਪੀਸਣ ਦਾ ਬੜਾ ਔਖਾ ਕੰਮ ਕੀਤਾ । ਘਰ ਦੀ ਮੰਦਹਾਲੀ ਕਾਰਨ ਮਾਤਾ ਜੀ ਨੇ ਆਪਣੇ ਬੱਚਿਆਂ ਲਈ ਘਰ ਦੇ ਦੁੱਧ ਲਈ ਮੱਝਾਂ ਨੂੰ ਪਾਲਣ ਲਈ ਆਪ ਹੀ ਸਾਰੀ ਜ਼ਿੰਮੇਵਾਰੀ ਬੜੇ ਦ੍ਰਿੜ ਇਰਾਦੇ ਨਾਲ ਨਿਭਾਈ । ਹੋਲੀ ਹੋਲੀ ਬੱਚੇ ਵੱਡੇ ਹੋ ਕੇ ਘਰ ਦੇ ਕੰਮਾਂ ਕਾਰਾਂ ‘ਚ ਸਹਿਯੋਗ ਦੇਣ ਲੱਗੇ । ਚਮਕੌਰ ਚੰਦ ਨੇ ਦਸਵੀਂ ਪਾਸ ਕਰਨ ਬਾਦ ਜੇ.ਬੀ.ਟੀ. ਕੋਰਸ ਕਰ ਲਿਆ ਅਤੇ ਅਧਿਆਪਕ ਲੱਗ ਗਏ । ਉਹ ਬਤੌਰ ਸੀ.ਐਚ .ਟੀ. ਸੇਵਾ ਮੁਕਤ ਹੋ ਚੁੱਕੇ ਹਨ । ਉਨ੍ਹਾਂ ਦਾ ਵਿਆਹ ਪਿੰਡ ਜੰਡਾਲੀ ਵਿਖੇ ਕ੍ਰਿਸ਼ਨਾ ਦੇਵੀ ਨਾਲ ਹੋਇਆ ਜਿਨ੍ਹਾਂ ਦੇ ਪੁੱਤਰ ਰਜਨੀਸ ਕੁਮਾਰ (ਰਾਜੂ ਜਿਊਲਰ ) ਆਸ਼ਾ ਰਾਣੀ (ਈ.ਟੀ.ਟੀ.ਅਧਿਆਪਕਾ) ਨਾਲ ਵਿਆਹਿਆ ਹੋਇਆ ਹੈ ।ਦੂਸਰਾ ਬੇਟਾ ਲਲਿਤ ਕੁਮਾਰ ਦਾ ਵਿਆਹ ਨੈਨਸ਼ੀ ਵਰਮਾ (ਈ.ਟੀ.ਟੀ. ਅਧਿਆਪਕ) ਨਾਲ ਹੋਇਆ ਹੈ । ਉਨ੍ਹਾਂ ਦੀਆਂ ਬੇਟੀਆਂ ਮਾਨਸ਼ੀ ਦੇਵੀ ( ਸ.ਸ. ਮਿਸਟ੍ਰੈਸ ) ਪਤਨੀ ਸ੍ਰੀ ਸੰਦੀਪ ਵਰਮਾ ( ਸ.ਸ.ਮਾਸਟਰ) ਅਤੇ ਦੂਸਰੀ ਬੇਟੀ ਕੁਸ਼ਮ ਲਤਾ ( ਈ.ਟੀ.ਟੀ.ਅਧਿਆਪਕਾ) ਪਤਨੀ ਸ੍ਰੀ ਵਿਕਾਸ ਸੇਠ ( ਜਿਊਲਰਜ਼) ਪਟਿਆਲਾ ਵਿਖੇ ਰਹਿ ਰਹੀਆਂ ਹਨ।ਚਮਕੌਰ ਚੰਦ ਨੇ ਆਪਣੇ ਛੋਟੇ ਭਰਾਵਾਂ ਨੂੰ ਸਮੇਂ ਸਮੇਂ ਸਿਰ ਕਾਰੋਬਾਰ ‘ਚ ਸਫਲ ਹੋਣ ਲਈ ਪੂਰਾ ਗਾਈਡ ਕਰਕੇ ਸਫਲ ਕਾਰੋਬਾਰ ਦੇ ਮੁਕਾਮ ਤੇ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ।ਪਰਿਵਾਰ ਨੇ ਸ਼ੁਰੂ ‘ਚ ‘ਵਰਮਾ ਟੈਂਟ ਹਾਊਸ’ ਖੋਲ੍ਹ ਕੇ ਬੜੀ ਮਿਹਨਤ ਕੀਤੀ ਜਿਸ ਸਦਕਾ ਇਹ ਪਰਿਵਾਰ ਇਲਾਕੇ ‘ਚ ਵਧੀਆ ਅਸਰ ਰਸੂਖ ਹੋਣ ਕਰਕੇ ਅੱਜ ਜਿਊਲਰੀ ਦੇ ਕਾਰੋਬਾਰ ‘ਚ ਨਾਮਣਾ ਖੱਟਿਆ ਹੈ ।ਮਾਤਾ ਜੀ ਦੇ ਦੂਸਰੇ ਬੇਟੇ ਦਰਸ਼ਨ ਕੁਮਾਰ (ਵਰਮਾ ਜ਼ਿਊਲਰਜ਼) ਰਾਏਕੋਟ ਵਿਖੇ ਰਾਣੀ ਵਰਮਾ ਨਾਲ ਵਿਆਹੇ ਹੋਏ ਹਨ ।

ਉਨ੍ਹਾਂ ਦੀ ਬੇਟੀ ਮੀਨਾਕਸ਼ੀ ਵਰਮਾ ਅਹਿਮਦਗੜ੍ਹ ਮੰਡੀ ਵਿਖੇ ਸ਼੍ਰੀ ਮਨੀਸ਼ ਵਰਮਾ (ਜਿਊਲਰਜ਼) ਨਾਲ ਅਤੇ ਬੇਟੀ ਪ੍ਰੋਮਿਲਾ ਵਰਮਾ ਖੰਨਾ ਵਿਖੇ ਸ਼ੀ ਵਿਕਾਸ ਸੇਠ ( ਜਿਊਲਰਜ਼) ਨਾਲ ਵਿਆਹੇ ਹੋਏ ਹਨ ।ਬੇਟੇ ਹਰੀ ਓਮ ਦਾ ਰੀਆ ਵਰਮਾ ਅਤੇ ਰਮਨ ਵਰਮਾ ਦਾ ਵਿਆਹ ਜੋਤੀ ਵਰਮਾ ( ਆਸਟ੍ਰੇਲੀਆ) ਨਾਲ ਹੋਇਆ ਹੈ ।ਉਨ੍ਹਾਂ ਦਾ ਬੇਟਾ ਸਵ: ਭੀਮ ਸੈਨ ਸਰੀਰਕ ਵਿਕਾਸ ਨਾ ਹੋਣ ਕਾਰਨ ਛੋਟੀ ਉਮਰੇ ਹੀ ਅਕਾਲ ਚਲਾਣਾ ਕਰ ਗਿਆ ਸੀ । ਉਨ੍ਹਾਂ ਦੀ ਬੇਟੀ ਸਵ: ਦਰਸ਼ਨਾ ਦੇਵੀ ਪਤਨੀ ਸਵ: ਸ੍ਰੀ ਹਰਬੰਸ ਲਾਲ ਨਾਲ ਝਾਂਸੀ ਵਿਖੇ ਵਿਆਹੀ ਹੋਈ ਸੀ । ਉਨ੍ਹਾਂ ਦੀ ਦੂਸਰੀ ਬੇਟੀ ਕਿਰਨਾ ਦੇਵੀ ਪਟਿਆਲਾ ਵਿਖੇ ਸ੍ਰੀ ਮੋਹਨ ਲਾਲ ਨਾਲ ਵਿਆਹੀ ਹੋਈ ਹੈ । ਬੇਟੀ ਰੂਪ ਰਾਣੀ ਪਟਿਆਲਾ ਵਿਖੇ ਸ੍ਰੀ ਰਾਕੇਸ਼ ਕੁਮਾਰ ਨਾਲ ਵਿਆਹੀ ਹੋਈ ਹੈ ।

ਮਾਤਾ ਜੀ ਦੇ ਬੇਟੇ ਸੁਰਿੰਦਰ ਕੁਮਾਰ ( ਐਸ.ਕੇ.ਜਿਊਲਰਜ਼) ਦਾ ਵਿਆਹ ਮਧੂ ਵਰਮਾ ਨਾਲ ਹੋਇਆ । ਇਨ੍ਹਾ ਦਾ ਬੇਟਾ ਗਗਨ ਵਰਮਾ ਅਹਿਮਦਗੜ੍ਹ ਮੰਡੀ ਵਿਖੇ ਸਿਪਰਾ ਵਰਮਾ ( ਸ.ਸ. ਮਿਸਟ੍ਰੈਸ) ਨਾਲ ਵਿਆਹ ਹੋਇਆ ਹੈ ।ਮਾਤਾ ਜੀ ਦੇ ਬੇਟੇ ਕੁਲਦੀਪ ਕੁਮਾਰ ( ਨਿਊ ਵਰਮਾ ਜਿਊਲਰਜ਼) ਦਾ ਵਿਆਹ ਮੰਜੂ ਵਰਮਾ (ਜਗਰਾਉਂ ) ਨਾਲ ਹੋਇਆ ਹੈ ।ਉਨ੍ਹਾਂ ਦੇ ਪਰਿਵਾਰ ਵਿੱਚ ਬੇਟਾ ਅਮਿਤ ਵਰਮਾ ਉਸ ਦੀ ਪਤਨੀ ਮੀਨਾਕਸ਼ੀ ਵਰਮਾ ਹਨ । ਬੇਟੀ ਏਕਤਾ ਵਰਮਾ ਆਪਣੇ ਪਤੀ ਰੋਹਿਤ ਵਰਮਾ ਨਾਲ ਅਮਰੀਕਾ ‘ਚ ਰਹਿ ਰਹੀ ਹੈ ।ਮਾਤਾ ਜੀ ਦਾ ਪਰਿਵਾਰ ਖਿੜੇ ਫੁੱਲ ਵਾਂਗ ਆਪਣੇ ਇਲਾਕੇ ‘ਚ ਨਾਮਵਰ ਪਰਿਵਾਰ ਹੈ ।ਇਸ ਪਰਿਵਾਰ ਨੇ ਜਿਥੇ ਜਿਊਲਰੀ ਦੇ ਕਾਰੋਬਾਰ ਵਿੱਚ ਦੂਰ ਦੂਰ ਤੱਕ ਵਰਮਾ ਪਰਿਵਾਰ ਦਾ ਨਾਮ ਚਮਕਾਇਆ ਹੈ , ਉਥੇ ਇਸ ਪਰਿਵਾਰ ਵਲੋਂ ‘ਨਿਰਮਲ ਟਰੇਡਿੰਗ ਕੰਪਨੀ’ ਅਤੇ ‘ਮਾਂ ਰਾਈਸ ਮਿਲ’ ਨਾਭਾ ਵਿਖੇ ਸਫਲਤਾ ਪੂਰਵਕ ਚਲਾ ਕੇ ਕਾਰੋਬਾਰੀ ਖੇਤਰ ‘ ਚ ਵੀ ਅਹਿਮ ਮੁਕਾਮ ਬਣਾਇਆ ਹੈ । ਮਾਤਾ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ ।ਉਹ ਰਿਸ਼ੀਕੇਸ਼ ਵਾਲੇ ਮਹਾਂ ਪੁਰਸਾਂ ਦੇ ਸੇਵਕ ਸਨ ।ਉਹ 27 ਸਤੰਬਰ 2024 ਨੂੰ ਸਵੇਰੇ ਗੱਲ੍ਹਾਂ ਕਰਕੇ , ਟਹਿਲਦੇ ਰਹੇ ਹੋਇਆਂ ।ਅਚਾਨਕ ਹੀ ਬਿਨ੍ਹਾਂ ਕਿਸੇ ਤਕਲੀਫ ਦੇ ਉਹ ਇਸ ਨਾਸ਼ਵਾਨ ਦੁਨੀਆਂ ਨੂੰ ਅਲਵਿਦਾ ਕਹਿ ਗਏ ।ਇਹੋ ਜਿਹੀ ਮੌਤ ਵਿਰਲਿਆਂ ਨੂੰ ਹੀ ਆਉਂਦੀ ਹੈ । ਉਸ ਨੂੰ 6 ਪੜਪੋਤੇ , 7 ਪੜਪੋਤੀਆਂ , 2 ਪੜਦੋਹਤੇ ਅਤੇ 5 ਪੜਦੋਹਤੀਆਂ ਵਾਲੀ ਮਾਤਾ ਹੋਣ ਦਾ ਮਾਣ ਸੀ ।

ਪਰਿਵਾਰ ਨੂੰ ਭਾਵੇਂ ਮਾਤਾ ਜੀ ਦੇ ਵਿਛੋੜੇ ਦਾ ਦੁੱਖ ਤਾਂ ਹੈ ਪਰ ਇਸ ਤਰ੍ਹਾਂ ਮਾਤਾ ਜੀ ਦੇ ਜਾਣ ਨਾਲ ਪਰਿਵਾਰਿਕ ਮੈਂਬਰਾਂ ਦੇ ਮਨਾਂ ਨੂੰ ਧੀਰਜ ਮਿਲਿਆ ਹੈ ।ਉਨ੍ਹਾ ਦੀ ਨਮਿੱਤ ਅੰਤਿਮ ਸਰਧਾਂਜਲੀ ਸਮਾਗਮ ‘ ਪੰਜਾਬ ਫਾਰਮ’ ਪਟਿਆਲਾ ਰੋਡ ਨਾਭਾ ਵਿਖੇ 8 ਅਕਤੂਬਰ ਦਿਨ ਮੰਗਲਵਾਰ ਦੁਪਿਹਰ 1 ਤੋਂ 2 ਵਜੇ ਰੱਖਿਆ ਗਿਆ ਹੈ । ਪ੍ਰਮਾਤਮਾ ਵਰਮਾ ਪਰਿਵਾਰ ਦੀ ਫੁੱਲਵਾੜੀ ਨੂੰ ਹਮੇਸ਼ਾ ਖਿੜਿਆ ਰੱਖੇ ।

ਮੇਜਰ ਸਿੰਘ ਨਾਭਾ