ਗਾਜ਼ਾ ਯੁੱਧ ਨੂੰ ਲੈ ਕੇ ਅਮਰੀਕੀ ਕੌਂਸਲੇਟ ਦੀ ਭੰਨਤੋੜ, ਆਸਟ੍ਰੇਲੀਆਈ PM ਨੇ ਕੀਤੀ ਇਹ ਅਪੀਲ

( ਸਿਡਨੀ ) ਬੀਤੇ ਦਿਨੀਂ ਸਿਡਨੀ ‘ਚ ਅਮਰੀਕੀ ਵਣਜ ਦੂਤਘਰ ਵਿੱਚ ਭੰਨ-ਤੋੜ ਕੀਤੀ ਗਈ। ਇਸ ਮਗਰੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਇਜ਼ਰਾਈਲ-ਫਲਸਤੀਨੀ ਦੇ ਦੋਵਾਂ ਪਾਸਿਆਂ ਦੇ ਕਾਰਕੁਨਾਂ ਨੂੰ “ਸ਼ਾਂਤੀ” ਬਣਾਈ ਰੱਖਣ ਦੀ ਅਪੀਲ ਕੀਤੀ। ਪੁਲਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਸੀ.ਸੀ.ਟੀ.ਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਨੇ ਗੂੜ੍ਹੇ ਰੰਗ ਦੀ ਹੂਡੀ ਪਹਿਨੇ ਇੱਕ ਛੋਟੇ ਹਥੌੜੇ ਦੀ ਵਰਤੋਂ ਕਰਦਿਆਂ ਉੱਤਰੀ ਸਿਡਨੀ ਵਿੱਚ ਸਵੇਰੇ 3 ਵਜੇ ਤੋਂ ਬਾਅਦ ਇਮਾਰਤ ਦੀਆਂ ਮਜਬੂਤ ਸ਼ੀਸ਼ੇ ਦੀਆਂ ਖਿੜਕੀਆਂ ਵਿੱਚ ਨੌਂ ਛੇਕ ਕੀਤੇ।

ਇਮਾਰਤ ਦੇ ਸਾਹਮਣੇ ਦੋ ਉਲਟੇ ਲਾਲ ਤਿਕੋਣ ਵੀ ਪੇਂਟ ਕੀਤੇ ਗਏ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਫਲਸਤੀਨੀ ਵਿਰੋਧ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।ਪ੍ਧਾਨ ਮੰਤਰੀ ਅਲਬਾਨੀਜ਼ ਨੇ ਲੋਕਾਂ ਨੂੰ “ਸਤਿਕਾਰਯੋਗ ਰਾਜਨੀਤਿਕ ਬਹਿਸ ਅਤੇ ਭਾਸ਼ਣ” ਕਰਨ ਦੀ ਅਪੀਲ ਕੀਤੀ। ਅਲਬਾਨੀਜ਼ ਨੇ ਪੱਤਰਕਾਰਾਂ ਨੂੰ ਕਿਹਾ, “ਮੱਧ ਪੂਰਬ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਲੋਕ ਸਦਮੇ ਵਿੱਚ ਹਨ, ਖਾਸ ਤੌਰ ‘ਤੇ ਉਹ ਲੋਕ ਜਿਨ੍ਹਾਂ ਦੇ ਰਿਸ਼ਤੇਦਾਰ ਇਜ਼ਰਾਈਲ ਜਾਂ ਫਲਸਤੀਨ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਹਨ।” ਅਲਬਾਨੀਜ਼ ਮੁਤਾਬਕ ਉਹ ਸਿਰਫ ਸ਼ਾਂਤੀ ਬਣਾਈ ਰੱਖਣ ਲਈ ਕਹਿ ਰਹੇ ਹਨ ਅਤੇ ਯੂ.ਐਸ ਕੌਂਸਲੇਟ ਨੂੰ ਪੇਂਟ ਕਰਨ ਵਰਗੇ ਉਪਾਅ ਉਨ੍ਹਾਂ ਦੇ ਹਿੱਤ ਵਿਚ ਕੁਝ ਨਹੀਂ ਕਰਨਗੇ।