ਇਜ਼ਰਾਈਲ ਅਤੇ ਹਮਾਸ ਵਿਚਾਲੇ ਭਿਆਨਕ ਜੰਗ ਜਾਰੀ ਹੈ। ਦੋਵੇਂ ਪਾਸੇ ਮ੍ਰਿਤਕਾਂ ਦਾ ਅੰਕੜਾ ਰੋਜ਼ਾਨਾ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਆਸਟ੍ਰੇਲੀਆਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਲਈ ਵਾਪਸੀ ਦੀਆਂ ਉਡਾਣਾਂ ਚਲਾਏਗੀ। ਵਿਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਂਗ ਨੇ ਬੁੱਧਵਾਰ ਸ਼ਾਮ ਨੂੰ ਪੁਸ਼ਟੀ ਕੀਤੀ ਕਿ ਫਲੈਗ ਕੈਰੀਅਰ ਕੰਤਾਸ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ਤੋਂ ਉਹਨਾਂ ਆਸਟ੍ਰੇਲੀਆਈ ਲੋਕਾਂ ਲਈ ਲੰਡਨ ਲਈ ਦੋ ਉਡਾਣਾਂ ਦਾ ਸੰਚਾਲਨ ਕਰੇਗਾ, ਜਿਨ੍ਹਾਂ ਦੀ ਪਹਿਲਾਂ ਤੋਂ ਖੇਤਰ ਛੱਡਣ ਦੀ ਯੋਜਨਾ ਨਹੀਂ ਸੀ।
ਉਡਾਣਾਂ ਮੁਸਾਫਰਾਂ ਲਈ ਮੁਫ਼ਤ ਚਲਾਈਆਂ ਜਾਣਗੀਆਂ, ਜਿਸ ਦਾ ਖਰਚ ਕੰਤਾਸ ਉਠਾਏਗਾ। ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਅਨੁਸਾਰ, 10,000 ਤੋਂ 12,000 ਦੇ ਵਿਚਕਾਰ ਆਸਟ੍ਰੇਲੀਅਨ ਨਾਗਰਿਕ ਇਜ਼ਰਾਈਲ ਵਿੱਚ ਰਹਿੰਦੇ ਹਨ।