ਸਮੁੱਚੀ ਦੁਨੀਆਂ ‘ਚ ਵਸਦੇ ਸਿੱਖ ਅਤੇ ਏਸ਼ੀਅਨ ਭਾਈਚਾਰੇ ਦਾ ਮਾਣ ਹੈ- ਜਸਦੀਪ ਜੱਸੀ

ਵਾਸ਼ਿੰਗਟਨ, ਡੀ.ਸੀ. 7 ਮਈ (ਰਾਜ ਗੋਗਨਾ)- ਅਮਰੀਕੀ ਮੀਡੀਆ ਵਿੱਚ ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖਬਰਪ੍ਰਕਾਸ਼ਿਤ ਹੋ ਰਹੀ ਹੈ ਜਿਸ ਵਿਚ ਉੱਘੇ ਸਮਾਜਸੇਵੀ ਅਤੇ ਸਿੱਖੀ ਦਾ ਝੰਡਾ ਸਮੁੱਚੀ ਦੁਨੀਆਂ ਵਿੱਚਬੁਲੰਦ ਕਰਨ ਲਈ ਕਾਰਜਸ਼ੀਲ ਰਹਿਣ ਵਾਲੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ:ਜਸਦੀਪ ਸਿੰਘ ਜੱਸੀ ਨੂੰ ਵਾਸ਼ਿੰਗਟਨਅਡਵੈਂਟਿਸਟ ਯੂਨੀਵਰਸਿਟੀ ਨੇ ‘ਡਾਕਟਰੇਟ ਇਨਹਿਊਮੈਨ ਲੈਟਰਸ’ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਸ: ਜਸਦੀਪ ਸਿੰਘ ਜੱਸੀ’ ਮੈਰੀਲੈਂਡ ਗਵਰਨਰਸ ਕਮਿਸ਼ਨ ਆਨ ਸਾਊਥ ਏਸ਼ੀਅਨ ਅਮੈਰਿਕਨ ਅਫੇਅਰਸ ਦੇ ਚੈਅਰਮੈਨ ਦੇ ਵਜੋ ਵੀ ਲੰਮਾ ਸਮਾਂ ਸੇਵਾਵਾਂ ਨਿਭਾ ਚੁੱਕੇ ਹਨ।

ਦੁਨੀਆਂ ਵਿਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਸ: ਜਸਦੀਪ ਸਿੰਘ ਜੱਸੀ‘ ਦੀ ਅਗਵਾਈ ‘ਚ ਸਿੱਖਸ ਆਫ਼ ਅਮੇਰਿਕਾ ਵਲੋ ਮੈਡੀਕਲ ਕੈਂਪ ਲਗਾਏ ਜਾਦੇ ਹਨ ਅਤੇਲੋੜੀਂਦੀਆਂ ਵਸਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਲੋੜਵੰਦ ਸਕੂਲੀ ਬੱਚਿਆਂ ਨੂੰ ਸਕੂਲੀ ਬੈਗਅਤੇ ਬੂਟ ਜੁਰਾਬਾਂ ਵੀ ਦਿੱਤੇ ਜਾਂਦੇ ਹਨ।ਹਾਲ ਹੀਵਿੱਚ ਸ: ਜਸਦੀਪ ਸਿੰਘ ਜੱਸੀ ਨੇ ਸਿੱਖਸ ਆਫਅਮੈਰਿਕਾ ਵਲੋਂ ਅੰਮ੍ਰਿਤਸਰ ਵਿਚ 100 ਬੱਚਿਆਂਨੂੰ ਵਜ਼ੀਫੇ ਦੇਣ ਦਾ ਐਲਾਨ ਵੀ ਕੀਤਾ ਗਿਆਹੈ। ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬਦੀਆਂ ਦੋ ਗਲੀਆਂ ਦੀ ਸਫ਼ਾਈ ਦੀ ਜ਼ਿੰਮੇਵਾਰੀਵੀ ਪੱਕੇ ਤੌਰ ‘ਤੇ ਲਈ ਗਈ ਹੈ।ਭਾਈਚਾਰਕ, ਸਿਆਸੀ ਅਤੇ ਸਮਾਜ ਸੇਵੀ ਆਗੂਆਂ ਵਲੋ ਸ.ਜਸਦੀਪ ਸਿੰਘ ਜੱਸੀ ਨੂੰ ਵਧਾਈਆ ਭੇਟ ਕੀਤੀਆਂ ਗਈਆਂ ਸਿੱਖਸ ਆਫ਼ ਅਮੇਰਿਕਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਅਤੇ ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਸ.ਜਸਦੀਪ ਸਿੰਘ ਜੱਸੀ ਨੂੰ ਮਿਲੇ ਮਾਣ ਨੂੰ ਸਿੱਖਸ ਆਫ ਅਮੇਰਿਕਾ ਦਾ ਰੁਤਬਾਦੁਨੀਆਂ ‘ਚ ਵੱਡਾ ਕੀਤਾ ਹੈ।ਉਹਨਾਂ ਕਿਹਾ ਕਿਉਹਨਾਂ ਦੀ ਸੰਸਥਾ ਹੋਰ ਵੀ ਸਮਾਜ ਸੇਵੀ ਕਾਰਜਾਂਨੂੰ ਵੱਡੇ ਪੱਧਰ ‘ਤੇ ਅਮਲ ‘ਚ ਲਿਆਉਣ ਲਈਉਤਸ਼ਾਹਿਤ ਹੋਈ ਹੈ।

ਇਸ ਮੌਕੇ ਸ: ਜਸਦੀਪ ਸਿੰਘ ਜੱਸੀ ‘ ਨੇ ਕਿਹਾ ਕਿ ਇਹ ਮਾਣ ਉਹਨਾਂ ਦਾਹੀ ਨਹੀਂ ਸਗੋਂ ਸਮੁੱਚੇ ਏਸ਼ੀਅਨ ਅਤੇ ਸਮੁੱਚੀਦੁਨੀਆਂ ‘ਚ ਵਸਦੇ ਸਿੱਖ ਭਾਈਚਾਰੇ ਦਾ ਮਾਣ ਹੈ।ਉਹ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦਕਰਦੇ ਹਨ ਜਿਹਨਾਂ ਦੀ ਮਿਹਰ ਨਾਲ ਉਹ ਸਮਾਜਸੇਵੀ ਕਾਰਜ ਕਰ ਰਹੇ ਹਨ ਅਤੇ ਅਜਿਹੇ ਮਾਣਹਾਸਲ ਹੋ ਰਹੇ ਹਨ। ਉਹਨਾਂ ਵਾਸ਼ਿੰਗਟਨਅਡਵੈਂਟਿਸਟ ਯੂਨੀਵਰਸਿਟੀ ਦੀ ਫੈਕਿਲਟੀ ਅਤੇ ਬੋਰਡ ਦਾ ਵੀ ਧੰਨਵਾਦ ਕੀਤਾ।ਜਿਹਨਾਂ ਨੇ ਉਹਨਾਂ ਨੂੰ ਇਸ ਸਨਮਾਨ ਲਈ ਚੁਣਿਆ।