ਨਿਊਯਾਰਕ, 17 ਅਪ੍ਰੈਲ (ਰਾਜ ਗੋਗਨਾ)- ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ।ਅਮਰੀਕਾ ਦੀ ਐਫ. ਬੀ. ਆਈ ਨੇ ਉਸ ‘ਤੇ ਢਾਈ ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ। ਐਫ.ਬੀ. ਆਈ ਨੇ ਐਕਸ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।ਅਮਰੀਕਾ ਵਿੱਚ ਰਹਿੰਦੇ ਭਦਰੇਸ਼ ਕੁਮਾਰ ਪਟੇਲ ਨਾਮੀਂ ਇਹ ਨੋਜਵਾਨ ਆਪਣੀ ਪਤਨੀ ਪਲਕ ਪਟੇਲ ਦੀ ਹੱਤਿਆ ਕਰਕੇ ਸੰਨ 2015 ਤੋਂ ਭਗੌੜਾ ਹੈ।
ਜਦੋਂ ਉਸ ਨੇ ਅਮਰੀਕਾ ਦੇ ਹੈਨੋਵਰ, ਮੈਰੀਲੈਂਡ ਸੂਬੇ ਵਿੱਚ ਇੱਕ ਡੰਕਿਨ’ ਡੋਨਟਸ (ਕੌਫੀ ਸ਼ਾਪ ) ਵਿੱਚ ਕਥਿੱਤ ਤੌਰ ‘ਤੇ ਆਪਣੀ ਪਤਨੀ ਪਲਕ ਪਟੇਲ ਦੀ ਕਿਚਨ ਵਿੱਚ ਹੱਤਿਆ ਕਰ ਦਿੱਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਸ ਸਮੇਂ 24 ਸਾਲ ਦੀ ਉਮਰ ਦੇ ਭਦਰੇਸ਼ ਕੁਮਾਰ ਪਟੇਲ ਅਤੇ ਉਸ ਦੀ ਪਤਨੀ ਪਲਕ ਪਟੇਲ ਜੋ ਇਕੱਠੇ ਹੀ ਡੰਕਿਨ ਡੋਨਟਸ ਤੇ ਉਹ ਇਕੱਠੇ ਹੀ ਕੰਮ ਕਰਦੇ ਸਨ। ਅਤੇ ਭਦਰੇਸ਼ ਪਟੇਲ ਨੇ ਡੰਕਿਨ ਡੋਨਟਸ ਦੀ ਰਸੋਈ ਵਿੱਚ ਹੀ ਆਪਣੀ 21 ਸਾਲਾ ਪਤਨੀ ਪਲਕ ਪਟੇਲ ਤੇ ਤੇਜਧਾਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਉਸ ਸਮੇਂ ਮੌਕੇ ‘ਤੇ ਮੌਜੂਦ ਸਨ।ਕਤਲ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਇਸ ਜੋੜੇ ਦੇ ਵੀਜ਼ੇ ਦੀ ਮਿਆਦ ਵੀ ਖਤਮ ਹੋ ਗਈ ਸੀ, ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭਦਰੇਸ਼ ਕੁਮਾਰ ਪਟੇਲ ਦੀ ਪਤਨੀ ਪਲਕ ਪਟੇਲ ਭਾਰਤ ਜਾਣਾ ਚਾਹੁੰਦੀ ਸੀ, ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਐਫ.ਬੀ.ਆਈ ਭਦਰੇਸ਼ ਪਟੇਲ ਨੂੰ ਹਥਿਆਰਬੰਦ ਅਤੇ ਬੇਹੱਦ ਖਤਰਨਾਕ ਅਪਰਾਧੀ ਮੰਨਦੀ ਹੈ। ਇਸ ਤੋਂ ਪਹਿਲਾਂ ਵੀ ਐਫ.ਬੀ.ਆਈ ਨੇ ਭਦਰੇਸ਼ ਪਟੇਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਲਈ ਸੂਚੀ ਅਤੇ ਇਨਾਮ ਦਾ ਐਲਾਨ ਕੀਤਾ ਸੀ। ਇਹ ਸੂਚੀ 2017 ਵਿੱਚ ਜਾਣਕਾਰੀ ਲਈ 100,000 ਲੱਖ ਡਾਲਰ ਇਨਾਮ ਦੇ ਨਾਲ ਜਾਰੀ ਕੀਤੀ ਗਈ ਸੀ, ਪਰ ਉਹ ਅਜੇ ਵੀ ਫਰਾਰ ਹੈ। ਅਪ੍ਰੈਲ 2015 ਵਿੱਚ, ਪਟੇਲ, 24, ਅਤੇ ਉਸ ਦੀ ਪਤਨੀ ਪਲਕ, 21, ਇੱਕ ਡੰਕਿਨ’ ਡੋਨਟਸ ਸਟੋਰ ਵਿੱਚ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਸਨ।