ਫਗਵਾੜਾ, 26 ਅਪ੍ਰੈਲ : ਸਕੇਪ ਸਾਹਿਤਕ ਸੰਸਥਾ (ਰਜਿ:) ਵਲੋਂ ਪਰਵਿੰਦਰਜੀਤ ਸਿੰਘ ਪ੍ਰਧਾਨ ਦੀ ਅਗਵਾਈ ‘ਚ ਕੈਨੇਡਾ ਵਸਦੇ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪਰਵਿੰਦਰਜੀਤ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਕਵੀ ਅਮਰੀਕ ਪਲਾਹੀ ਨੇ ਕੀਤੀ। ਰੂ-ਬ-ਰੂ ਦਰਮਿਆਨ ਅਮਰੀਕ ਪਲਾਹੀ ਨੇ ਮਾਂ-ਬੋਲੀ ਪੰਜਾਬੀ, ਕੱਚ–ਸੱਚ, ਕਵਿਤਾ ਦੇ ਰੂਬਰੂ, ਕਵਿਤਾਵਾਂ ਸਮੇਤ ਲਗਭਗ ਇਕ ਦਰਜਨ ਦੇ ਕਰੀਬ ਕਵਿਤਾਵਾਂ ਸੁਣਾਈਆਂ।
ਮਾਂ–ਬੋਲੀ ਅੰਮ੍ਰਿਤ ਦਾਤ ਹੈ, ਮੈਂ ਟੁੱਟ ਗਏ ਸ਼ੀਸ਼ੇ ਦਾ ਕੱਚ–ਸੱਚ ਹਾਂ, ਕਵਿਤਾ ਕਵੀ ਦੇ ਟੁੱਟ ਭੱਜ ਦੀ ਭੂਰਾ ਚੂਰਾ ਨਹੀਂ ਹੁੰਦੀ, ਸੜਕ ਚੋਂ ਪਗਡੰਡੀ ਲੱਭੀਏ, ਸੂਈ ਜੋਗੀ ਥਾਂ, ਲਾਘਾਂ ਸਾਥੋਂ ਲੰਘ ਨਹੀਂ ਹੋਣ, ਨਾਨਕ ਹੀ ਸੰਗ ਨਹੀਂ ਹੋਣਾ, ਦੁਸ਼ਮਣ ਸ਼ਬਦ ਗੁਨਾਹ ਬਣ ਗਏ ਜਿਹੇ ਸ਼ਬਦ ਸ਼ਿਅਰ ਨਾਲ ਉਹਨਾਂ ਹਾਜ਼ਰੀਨ ਦੀ ਵਾਹ ਵਾਹ ਖੱਟੀ। ਉਹਨਾਂ ਦੀ ਕਵਿਤਾ ਸਬੰਧੀ ਰਵਿੰਦਰ ਚੋਟ ਨੇ ਸੰਖੇਪ ‘ਚ ਆਪਣੇ ਵਿਚਾਰ ਰੱਖੇ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਉਹਨਾਂ ਦੇ ਜੀਵਨ ਸਫ਼ਰ ਤੇ ਕਵਿਤਾ ਨਾਲ ਸਰੋਤਿਆਂ ਦੀ ਸਾਂਝ ਪਾਈ ਤੇ ਕਿਹਾ ਕਿ ਅਮਰੀਕ ਧਰਤੀ ਨਾਲ ਜੁੜਿਆ, ਮੋਹ ਭਿੱਜਾ ਸਖਸ਼ ਹੈ, ਜਿਸ ਦੀ ਕਵਿਤਾ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦੀ ਹੈ।
ਇਸ ਸਮੇਂ ਸੋਹਣ ਸਹਿਜਲ, ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀ, ਜਸਵਿੰਦਰ ਫਗਵਾੜਾ, ਲਸ਼ਕਰ ਢੰਡਵਾੜਵੀ, ਬਲਵੀਰ ਕੌਰ ਬੱਬੂ ਸੈਣੀ, ਮਨੋਜ ਫਗਵਾੜਵੀ, ਕੈਪਟਨ ਦਵਿੰਦਰ ਸਿੰਘ ਜੱਸਲ, ਕੁਲਵੰਤ ਭਿੰਡਰ, ਸੋਹਣ ਸਿੰਘ ਭਿੰਡਰ, ਸਿਮਰਤ ਕੌਰ, ਸੁਖਦੇਵ ਗੰਡਵਾ, ਰਵਿੰਦਰ ਰਾਏ, ਸੀਤਲ ਰਾਮ ਬੰਗਾ, ਦਵਿੰਦਰ ਮੇਹਿਮੀ ਕਰਤਾਰਪੁਰ, ਗੁਰਨੂਰ ਕੌਰ ਨੇ ਕਵਿਤਾਵਾਂ ਸੁਣਾਈਆਂ। ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਬਲਦੇਵ ਰਾਜ ਕੋਮਲ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਸਮੇਂ ਹੋਰਨਾ ਤੋਂ ਇਲਾਵਾ ਪ੍ਰਿੰਸੀਪਲ ਗੁਰਮੀਤ ਸਿੰਘ, ਬਲਵੀਰ ਸਿੰਘ, ਸੁਸ਼ੀਲ ਸ਼ਰਮਾ, ਸੱਤ ਪ੍ਰਕਾਸ਼ ਸਿੰਘ ਸੱਗੂ, ਗੀਤਕਾਰ ਮਨਮੀਤ ਮੇਵੀ ਆਦਿ ਹਾਜ਼ਰ ਸਨ।