ਨਿਊਯਾਰਕ, 26 ਮਾਰਚ (ਰਾਜ ਗੋਗਨਾ)- ਨਿਊਯਾਰਕ ਦੇ ਬ੍ਰੋਂਕਸ ਦੇ ਇਲਾਕੇ ਵਿੱਚ ਇੱਕ 60 ਸਾਲਾ ਦੇ ਵਿਅਕਤੀ ਨੂੰ ਆਪਣੇ ਅਪਾਰਟਮੈਂਟ ਤੋਂ ਲੱਖਾਂ ਡਾਲਰਾਂ ਦੀ ਕੋਕੀਨ ਦਾ ਸੌਦਾ ਕਰਨ ਦੇ ਦੋਸ਼ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ। ਸੰਘੀ ਅਧਿਕਾਰੀ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਉਸਦੇ ਅਪਾਰਟਮੈਂਟ ਦੀ ਤਲਾਸ਼ੀ ਲਈ ਜਦੋ ਬ੍ਰੌਂਕਸ ਅਪਾਰਟਮੈਂਟ ਵਿੱਚੋ ਇੱਕ ਸੰਯੁਕਤ ਜਾਂਚ ਤੋਂ ਬਾਅਦ ਇੱਕ 60 ਸਾਲਾ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿੱਥੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਅਨੁਸਾਰ, ਉੱਥੋਂ 30 ਪੌਂਡ ਕੋਕੀਨ ਅਤੇ 3 ਮਿਲੀਅਨ ਡਾਲਰ ਦੀ ਨਕਦੀ ਫਰਨੀਚਰ ਦੇ ਕਈ ਟੁਕੜਿਆਂ ਵਿੱਚ ਲੁਕੋ ਕੇ ਰੱਖੀ ਗਈ ਸੀ। ਬਰਾਮਦ ਕੀਤੀ ਗਈ।
ਸ਼ਪੈਸਲ ਨਾਰਕੋਟਿਕਸ ਪ੍ਰੌਸੀਕਿਊਟਰ ਦੇ ਦਫਤਰ, ਨਿਊਯਾਰਕ ਡਰੱਗ ਇਨਫੋਰਸਮੈਂਟ ਟਾਸਕ ਫੋਰਸ, ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀਈਏ) ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੁਆਰਾ ਸਾਂਝੇ ਤੋਰ ਤੇ ਦੋ ਮਹੀਨੇ ਦੀ ਜਾਂਚ ਤੋਂ ਬਾਅਦ ਜੁਆਨ ਰੋਂਡਨ ਨਾਮੀਂ ਸਮਗਲਰ ਨੂੰ ਸ਼ੁੱਕਰਵਾਰ ਵਾਲੇ ਦਿਨ ਦੁਪਹਿਰ ਨੂੰ ਗ੍ਰਿਫਤਾਰ ਕੀਤਾ ਗਿਆ।ਡੀਈਏ ਸਪੈਸ਼ਲ ਏਜੰਟ ਇਨ ਚਾਰਜ ਫ੍ਰੈਂਕ ਟੈਰੇਂਟੀਨੋ ਨੇ ਕਿਹਾ, “ਇੱਕ ਬਹੁ-ਮਿਲੀਅਨ ਡਾਲਰ ਦੀ ਡਰੱਗ ਕਿਸੇ ਆਮ ਅਪਾਰਟਮੈਂਟ ਵਿੱਚ ਦਿਖਾਈ ਦਿੱਤੀ ਏਜੰਟਾਂ ਅਤੇ ਜਾਂਚਕਰਤਾਵਾਂ ਨੇ ਫਰਨੀਚਰ ਦੇ ਵੱਖ-ਵੱਖ ਟੁਕੜਿਆਂ ਵਿੱਚ ਜਾਂਚ ਦੋਰਾਨ ਨਸ਼ੀਲੇ ਪਦਾਰਥਾਂ ਨਾਲ ਭਰੇ ਹੋਏ ਛੁਪੇ ਕੰਪਾਰਟਮੈਂਟਾਂ ਦਾ ਪਰਦਾਫਾਸ਼ ਨਹੀਂ ਕੀਤਾ।ਉੱਚ ਪੱਧਰੀ ਜਾਂਚ ਦੋਰਾਨ ਜਾਂਚਕਰਤਾਵਾਂ ਵੱਲੋ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਵਿੱਚ ਤਸਕਰੀ ਕਰਨ ਵਾਲਾ ਇਹ ਸਮਗਲਰ ਸ਼ੁੱਧ ਮਾਤਰਾ ਵਿੱਚ ਉੱਤਰ-ਪੂਰਬ, ਮੱਧ ਪੱਛਮੀ ਅਤੇ ਪੂਰੇ ਨਿਊਯਾਰਕ ਸਿਟੀ ਖੇਤਰ ਵਿੱਚ ਥੋਕ ਦੇ ਭਾਅ ਵੱਡੀ ਮਾਤਰਾ ਵਿੱਚ ਵੇਚਦਾ ਸੀ।
ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਵਿੱਚ, ਜਾਂਚਕਰਤਾ ਨੇ ਨਿਊਯਾਰਕ ਦੇ ਨੌਰਵੁੱਡ ਇਲਾਕੇ ਵਿੱਚ ਮੋਸ਼ੁਲੂ ਪਾਰਕਵੇਅ ਦੇ ਨੇੜੇ ਗੇਟਸ ਪਲੇਸ ‘ਤੇ ਅਪਾਰਟਮੈਂਟ ਵਿੱਚ ਨਿਗਰਾਨੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਜੁਆਨ ਰੋਂਡਨ ਨਾਮੀਂ ਵਿਅਕਤੀ ਨੂੰ ਇੱਕ ਬੈਗ ਲੈ ਕੇ ਇਮਾਰਤ ਵਿੱਚ ਦਾਖਲ ਹੁੰਦੇ ਦੇਖਿਆ, ਫਿਰ ਥੋੜ੍ਹੇ ਸਮੇਂ ਬਾਅਦ ਉਹ ਉਸੇ ਹੀ ਬੈਗ ਦੇ ਨਾਲ ਚਲਿਆ ਗਿਆ।ਬਾਅਦ ਵਿਚ ਉਹ ਖਾਲੀ ਹੱਥ ਵਾਪਸ ਆ ਗਿਆ।ਸ਼ੁੱਕਰਵਾਰ ਦੇ ਸ਼ਾਮ 5:00 ਵਜੇ ਤੋਂ ਠੀਕ ਪਹਿਲਾਂ, ਰੋਂਡਨ ਨੂੰ ਇੱਕ ਵਾਰ ਫਿਰ ਦੂਜੀ ਮੰਜ਼ਿਲ ਦੇ ਅਪਾਰਟਮੈਂਟ ਤੋਂ ਬਾਹਰ ਆਉਂਦੇ ਦੇਖਿਆ ਗਿਆ ਸੀ, ਜਦੋਂ ਜਾਂਚਕਰਤਾਵਾਂ ਨੇ ਉਸਨੂੰ ਰੋਕਿਆ ਅਤੇ ਕਾਨੂੰਨ ਲਾਗੂ ਕਰਨ ਵਾਲੀ ਟੀਮ ਦੇ ਅਨੁਸਾਰ, ਉਸ ਨੂੰ ਜਦੋ ਰੋਕਿਆ ਗਿਆ ਅਤੇ ਤਲਾਸ਼ੀ ਦੋਰਾਨ ਉਸ ਦੇ ਅਪਾਰਟਮੈਂਟ ਵਿੱਚੋ ਵੱਡੀ ਮਾਤਰਾ ਵਿੱਚ ਤਲਾਸ਼ੀ ਦੋਰਾਨ ਕੌਕੀਨ ਬਰਾਮਦ ਕੀਤੀ ਗਈ ਏਜੰਟਾਂ ਨੇ ਫਿਰ ਅਪਾਰਟਮੈਂਟ ਦੀ ਤਲਾਸ਼ੀ ਲਈ, ਫਰਨੀਚਰ ਦੇ ਕਈ ਟੁਕੜੇ ਲੱਭੇ ਜਿਨ੍ਹਾਂ ਨੂੰ ਗੁਪਤ ਜਾਲ ਦੇ ਡੱਬਿਆਂ ਨਾਲ ਦੁਬਾਰਾ ਬਣਾਇਆ ਗਿਆ ਸੀ। ਜਿੰਨਾਂ ਵਿੱਚ ਡ੍ਰੈਸਰ , ਨਾਈਟਸਟੈਂਡ ਅਤੇ ਇੱਕ ਕੌਫੀ ਟੇਬਲ ਹਰ ਇੱਕ ਵਿੱਚ ਵੱਡੇ-ਵੱਡੇ ਲੁਕਵੇਂ ਕੰਪਾਰਟਮੈਂਟ ਬਣੇ ਹੋਏ ਸਨ । ਜੋ ਡਾਲਰਾਂ ਦੀ ਨਕਦੀ ਨਾਲ ਭਰੇ ਹੋਏ ਸਨ। ਇਹ ਡਾਲਰਾਂ ਦੇ ਬੰਡਲ ਲਪੇਟ ਕੇ ਪਿਛਲੇ ਕਈ ਸਾਲਾਂ ਤੋਂ ਉਸ ਉੱਤੇ ਮਿਤੀਆਂ ਦੇ ਨਾਲ ਲੇਬਲ ਕੀਤੇ ਹੋਏ ਸਨ।