ਅਮਰੀਕੀ ਮਾਹਿਰ ਡਾਕਟਰਾਂ, ਜਿੰਨ੍ਹਾਂ ਨੇ ਪਹਿਲੀ ਵਾਰ ਇੱਕ ਮਰੀਜ਼ ਚ’ ਲਗਾਇਆ ਸੂਰ ਦਾ ਗੁਰਦਾ !

ਨਿਊਯਾਰਕ , 23 ਮਾਰਚ (ਰਾਜ ਗੋਗਨਾ)- ਅਮਰੀਕੀ ਡਾਕਟਰੀ ਮਾਹਿਰਾਂ ਨੇ ਜਾਨਵਰਾਂ ਦੇ ਅੰਗਾਂ ਦੀ ਵਰਤੋਂ ਕਰਕੇ ਮਨੁੱਖੀ ਜਾਨਾਂ ਬਚਾਉਣ ਦੀਆਂ ਕੋਸ਼ਿਸ਼ਾਂ ਇਕ ਹੋਰ ਅਹਿਮ ਕਦਮ ਚੁੱਕਿਆ ਹੈ।ਅਤੇ ਦੁਨੀਆ ਵਿੱਚ ਪਹਿਲੀ ਵਾਰ ਇੱਕ ਮਰੀਜ਼ ਦਾ ਇੱਕ ਸੂਰ ਦਾ ਗੁਰਦਾ ਟ੍ਰਾਂਸਪਲਾਂਟ ਹੋਇਆ। (ਪਿਗ ਕਿਡਨੀ ਟੂ ਪੇਸ਼ੈਂਟ) ਡਾਕਟਰਾਂ ਨੇ ਦੱਸਿਆ ਕਿ ਦੁਨੀਆ ‘ਚ ਪਹਿਲੀ ਵਾਰ ਕੀਤੀ ਗਈ ਇਹ ਸਰਜਰੀ ਸਫਲ ਰਹੀ ਹੈ। ਇਹ ਘਟਨਾ ਅਮਰੀਕਾ ਵਿੱਚ ਵਾਪਰੀ ਹੈ।ਅਮਰੀਕਾ ਦੇ ਸੂਬੇ ਮੈਸੇਚਿਉਸੇਟਸ ਜਨਰਲ ਹਸਪਤਾਲ ਨੇ ਨੇ ਕਿਹਾ ਕਿ ਇੱਕ ਮਰੀਜ਼ ਦਾ ਸਫਲ ਸੂਰ ਦੀ ਕਿਡਨੀ ਨੂੰ ਟ੍ਰਾਂਸਪਲਾਂਟ ਚ’ ਹੋਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਗੁਰਦੇ ਦੀ ਅਸਫਲਤਾ ਵਾਲੇ 62 ਸਾਲਾ ਮਰੀਜ਼ ਦਾ ਲੰਘੇ ਸ਼ਨੀਵਾਰ ਨੂੰ ਚਾਰ ਘੰਟੇ ਦਾ ਸਫਲ ਆਪਰੇਸ਼ਨ ਹੋਇਆ ਅਤੇ ਉਸ ਨੂੰ ਸੂਰ ਦਾ ਗੁਰਦਾ ਲਗਾਇਆ ਗਿਆ।ਅਮਰੀਕਾ ਦੇ ਸੂਬੇ ਮੈਸੇਚਿਉਸੇਟਸ ਜਨਰਲ ਹਸਪਤਾਲ ਨੇ ਕਿਹਾ ਕਿ ਇਹ ਵਿਅਕਤੀ ਠੀਕ ਹੋ ਰਿਹਾ ਹੈ।