ਅਮਰੀਕਾ ਚ ਸੜਕ ਹਾਦਸੇ ਚ’ ਤੇਲਗੂ ਮੂਲ ਦੇ ਤਿੰਨ ਅਤੇ ਇੱਕ ਤਾਮਿਲ ਦੇ ਸਾਫਟਵੇਅਰ ਇੰਜੀਨੀਅਰਾਂ ਸਮੇਤ 4 ਲੋਕਾਂ ਦੀ ਮੋਤ

ਨਿਊਯਾਰਕ , 3 ਸਤੰਬਰ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਦੇ ਡੈਲਸ ਸ਼ਹਿਰ ਵਿੱਚ ਹੋਏ ਕਾਰ -ਟਰੱਕ ਸੜਕ ਹਾਦਸੇ ਚ’ ਭਾਰਤੀ ਮੂਲ 4 ਲੋਕਾਂ ਦੀ ਮੋਤ ਹੋ ਗਈ, ਜਿੰਨਾਂ ਵਿੱਚ ਤਿੰਨ ਤੇਲਗੂ ਅਤੇ ਇੱਕ ਤਾਮਿਲ ਦੇ ਸਾਰੇ ਸਾਫਟਵੇਅਰ ਇੰਜੀਨੀਅਰਾਂ ਸਨ।ਇੰਨਾਂ ਦੀ ਦਰਦਨਾਇਕ ਮੋਤ ਹੋ ਜਾਣ ਦੇ ਬਾਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਇਹ ਦਰਦਨਾਇਕ ਹਾਦਸਾ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਉੱਤਰ ਵੱਲ ਜਾ ਰਹੇ ਰੂਟ 75 ਤੇ ਡੈਲਸ ਤੋ ਬੈਂਟੇਨਵਿਲੇ ਨੂੰ ਜਾ ਰਹੇ ਇੰਨਾਂ ਭਾਰਤੀਆਂ ਦੇ ਨਾਲ ਵਾਪਰਿਆ, ਜੋ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਭਿਆਨਕ ਹਾਦਸਾ ਬੀਤੇਂ ਸ਼ੁੱਕਰਵਾਰ ਨੂੰ ਦੁਪਹਿਰ 3:30 ਵਜੇ ਦੇ ਕਰੀਬ ਵਾਪਰਿਆ, ਕੋਲਿਨ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਇਹ ਹਾਦਸਾ ਵਾਈਟ ਸਟਰੀਟ ਦੇ ਬਿਲਕੁਲ ਨੇੜੇ ਵਾਪਰਿਆ ਸੀ ਅਤੇ ਇਸ ਵਿੱਚ ਲਗਭਗ ਪੰਜ ਵਾਹਨ ਸ਼ਾਮਲ ਸਨ। ਅਤੇ ਇੱਕ ਕਾਰ ਵਿੱਚ ਸਵਾਰ ਜਿਸ ਵਿੱਚ ਤੇਲਗੂ ਮੂਲ ਦੇ ਤਿੰਨ ਅਤੇ ਇੱਕ ਤਾਮਿਲ ਦਾ ਸਾਰੇ ਇੰਜੀਨੀਅਰ ਸੀ, ਜਿੰਨਾਂ ਦੀ ਕਾਰ ਇੱਕ ਤੇਜ਼ ਰਫ਼ਤਾਰ ਟਰੱਕ ਦੇ ਪਿਛਲੇ ਹਿੱਸੇ ਦੇ ਨਾਲ ਟਕਰਾ ਜਾਣ ਤੋਂ ਬਾਅਦ ਉਹਨਾਂ ਦੀ ਕਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਇਹ ਚਾਰੇ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਸੜ ਕੇ ਮਾਰੇ ਗਏ ।

ਐਮਰਜੈਂਸੀ ਜਵਾਬ ਦੇਣ ਵਾਲਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਾਰ ਦੇ ਵਿੱਚ ਇਹ ਸਵਾਰ ਅੱਗ ਤੋਂ ਬਚਣ ਵਿੱਚ ਅਸਮਰੱਥ ਸਨ ਅਤੇ ਦੁਖਦਾਈ ਤੌਰ ‘ਤੇ ਸੜ ਕੇ ਮਾਰੇ ਗਏ, ਮਾਰੇ ਗਏ ਇੰਨਾਂ ਲੋਕਾਂ ਦੀ ਪਛਾਣ ਅਜੇ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤੀ ਗਈ ਹੈ।