ਸ਼ਾਰਟਕੱਟ ‘ਚ ਡਾਲਰ ਕਮਾਉਣ ਜਾ ਰਹੇ ਨਿਊਜਰਸੀ ਦੇ ਇਕ ਭਾਰਤੀ ਗੁਜਰਾਤੀ ਸਾਗਰ ਪਟੇਲ ਨਾਮੀਂ ਨੋਜਵਾਨ ਨੂੰ ਖਾਣੀ ਪਈ ਜੇਲ੍ਹ ਦੀ ਹਵਾ

ਨਿਊਜਰਸੀ, 6 ਮਾਰਚ (ਰਾਜ ਗੋਗਨਾ)—ਅਮਰੀਕਾ ‘ਚ ਇਕ ਬਜ਼ੁਰਗ ਔਰਤ ਦੇ ਖਾਤੇ ਤੋਂ 1 ਲੱਖ 20 ਹਜ਼ਾਰ ਡਾਲਰ ਦੀ ਰਕਮ ਕੱਢਣ ਦੇ ਦੋਸ਼ ‘ਚ ਪੁਲਸ ਨੇ ਇਕ 26 ਸਾਲਾ ਗੁਜਰਾਤੀ ਮੂਲ ਦੇ ਭਾਰਤੀ ਨੌਜਵਾਨ ਸਾਗਰ ਪਟੇਲ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਭਾਰਤੀ ਗੁਜਰਾਤੀ ਸਾਗਰ ਪਟੇਲ ਨੇ ਹਾਈਲੈਂਡਸ ਰੈਂਚ ਦੀ ਰਹਿਣ ਵਾਲੀ ਇਕ 79 ਸਾਲਾ ਬਿਰਧ ਔਰਤ ਤੋਂ 1 ਲੱਖ 20 ਹਜ਼ਾਰ ਡਾਲਰ ਦੀ ਫਿਰੌਤੀ ਕੀਤੀ।

ਸਾਗਰ ਪਟੇਲ ਤੇ ਜਿਸ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ, ਉਹ ਜੁਲਾਈ 2023 ਵਿੱਚ ਹੋਇਆ ਸੀ, ਜਿਸ ਵਿੱਚ ਉਸ ਵੱਲੋਂ ਪੀੜ੍ਹਤ ਦੇ ਕੰਪਿਊਟਰ ‘ਤੇ ਅਚਾਨਕ ਇੱਕ ਪੌਪ-ਅੱਪ ਪ੍ਰਗਟ ਹੋਇਆ ਸੀ। ਪੌਪ-ਅਪ ਵਿੱਚ ਕਿਹਾ ਗਿਆ ਸੀ ਕਿ ਉਸਦਾ ਕੰਪਿਊਟਰ ਇੱਕ ਵਾਇਰਸ ਨਾਲ ਹੈੱਕ ਹੋ ਗਿਆ ਸੀ, ਜਿਸ ਨਾਲ ਹੀ ਇੱਕ ਤਤਕਾਲ 888 ਨੰਬਰ ‘ਤੇ ਉਸ ਨੂੰ ਕਾਲ ਕਰਨ ਲਈ ਵੀ ਕਿਹਾ ਗਿਆ।ਸਾਗਰ ਪਟੇਲ ਨੂੰ ਗ੍ਰਿਫਤਾਰ ਕਰਨ ਵਾਲੇ ਡਗਲਸ ਕਾਉਂਟੀ ਦੇ ਸ਼ੈਰਿਫ ਦੇ ਦਫਤਰ ਦੇ ਅਧਿਕਾਰੀ ਡੈਰੇਨ ਵੀਕਲੇ ਦੇ ਅਨੁਸਾਰ, ਪੀੜ੍ਹਤ ਨੇ ਆਪਣੇ ਕੰਪਿਊਟਰ ‘ਤੇ ਪੌਪ-ਅੱਪ ਦੇਖ ਕੇ 888 ‘ਤੇ ਕਾਲ ਕੀਤੀ, ਪਰ ਉਸ ਨੂੰ ਉਸ ਸਮੇਂ ਇਹ ਪਤਾ ਨਹੀ ਸੀ ਪਤਾ ਕਿ ਉਸ ਨਾਲ ਇਕ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਪੀੜ੍ਹਤ ਦੇ ਨਾਲ ਗੱਲ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ ਸੀ ਸਗੋਂ ਨਿਊਜਰਸੀ ਦਾ ਰਹਿਣ ਵਾਲਾ ਭਾਰਤੀ ਗੁਜਰਾਤੀ ਸਾਗਰ ਪਟੇਲ ਹੀ ਸੀ, ਜਿਸ ਨੇ ਪੀੜ੍ਹਤਾਂ ਨਾਲ ਆਪਣੀ ਜਾਣ ਪਛਾਣ ਇਕ ਫੈਡਰਲ ਏਜੰਟ ਦੇ ਵਜੋਂ ਕਰਵਾਈ ਸੀ। ਸਾਗਰ ਪਟੇਲ ਨੇ ਪੀੜ੍ਹਤ ਨੂੰ ਇਹ ਕਹਿ ਕੇ ਡਰਾਇਆ ਕਿ ਉਸ ਦੇ ਨਿੱਜੀ ਬੈਂਕ ਦਾ ਖਾਤਾ ਸੁਰੱਖਿਅਤ ਨਹੀ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਉਸ ਪੀੜ੍ਹਤ ਨੂੰ ਦੋ ਸੋਨੇ ਦੇ ਬਿਸਕੁਟ ਖਰੀਦਣੇ ਪੈਣਗੇ।ਸਾਗਰ ਪਟੇਲ ਨੇ ਪੀੜਤ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਉਸ ਦੇ ਖਰਚੇ ‘ਤੇ ਸੋਨੇ ਦੇ ਬਿਸਕੁਟ ਕਿੱਥੋਂ ਅਤੇ ਕਿਵੇਂ ਖਰੀਦਣੇ ਹਨ, ਅਤੇ ਇਕ ਬਿਸਕੁਟ ਦੀ ਕੀਮਤ 60 ਹਜ਼ਾਰ ਡਾਲਰ ਸੀ ਅਤੇ ਸਾਗਰ ਨੇ ਪੀੜਤ ਤੋਂ ਅਜਿਹੇ ਇਕ ਲੱਖ 20ਹਜ਼ਾਰ ਡਾਲਰ ਦੇ ਬਿਸਕੁਟ ਖਰੀਦੇ। ਜਦੋ ਸੋਨੇ ਦੇ ਬਿਸਕੁਟ ਖਰੀਦਣ ਤੋਂ ਇੱਕ ਹਫ਼ਤੇ ਬਾਅਦ, ਸਾਗਰ ਪਟੇਲ ਨੇ ਪੀੜਤਾ ਨੂੰ ਲਿਟਲਟਨ ਟਾਊਨ, ਕੋਲੋਰਾਡੋ ਵਿੱਚ ਇੱਕ ਸਟੋਰ ਵਿੱਚ ਮਿਲਿਆ ਅਤੇ ਉਸ ਤੋਂ ਸੋਨੇ ਦੇ ਬਿਸਕੁਟ ਲੈ ਲਏ। ਖੁਸ਼ਕਿਸਮਤੀ ਨਾਲ, ਪੀੜਤ ਨੂੰ ਉਸ ਸਮੇਂ ਸਾਗਰ ਪਟੇਲ ਦੀ ਜਿਸ ਆਪਣੀ ਕਾਰ ਵਿੱਚ ਉਹ ਆਇਆ ਸੀ ਉਸ ਪੀੜ੍ਹਤ ਅੋਰਤ ਨੇ ਉਸ ਦੀ ਕਾਰ ਦਾ ਨੰਬਰ ਯਾਦ ਰੱਖਿਆ, ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਉਸ ਦੇ ਅਧਾਰ ‘ਤੇ ਉਸ ਤੱਕ ਪੁਲਿਸ ਨਿਊਜਰਸੀ ਵਿੱਚ ਪਹੁੰਚ ਗਈ।ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅਮਰੀਕਾ ‘ਚ ਬਜ਼ੁਰਗਾਂ ਨੂੰ ਡਰਾ-ਧਮਕਾ ਕੇ ਜਾਂ ਦਾਣਾ-ਚੌਗਾਂ ਪਾ ਕੇ ਕਾਫੀ ਠੱਗਿਆ ਜਾਂਦਾ ਹੈ। ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਇਹ ਗਰੋਹ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦੀ ਮਦਦ ਕਰਨ ਦਾ ਬਹਾਨਾ ਲਾ ਕੇ ਉਨ੍ਹਾਂ ਨੂੰ ਵੱਡੀ ਮੁਸੀਬਤ ਵਿੱਚ ਫਸਾ ਲੈਦੇ ਹਨ।

ਇਸ ਘੁਟਾਲੇ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ। ਅਜਿਹੇ ਹੀ ਇਸ ਤਰਾਂ ਦੇ ਇੱਕ ਮਾਮਲੇ ਵਿੱਚ ਪੁਲਿਸ ਨੇ ਇਸ ਸਾਲ ਦੇ ਫਰਵਰੀ ਮਹੀਨੇ ਵਿੱਚ ਹੀ ਨਿਊਜਰਸੀ ਤੋਂ ਹੇਮਲ ਪਟੇਲ ਅਤੇ ਦਿਗਵਿਜੇ ਸਿੰਘ ਚੌਹਾਨ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।ਇਹ ਦੋਵੇਂ ਇੱਕ ਠੱਗ ਗਿਰੋਹ ਲਈ ਕੰਮ ਕਰਦੇ ਸਨ ਅਤੇ ਪੀੜ੍ਹਤ ਤੋਂ ਪੈਸੇ ਵਸੂਲਣ ਗਏ ਸਨ। ਇਨ੍ਹਾਂ ਦੋਨਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਇਸ ਮਾਮਲੇ ‘ਚ ਵੀ ਉਨ੍ਹਾਂ ਨੇ ਪੀੜਤਾ ਤੋਂ ਉਸ ਦਾ ਬੈਂਕ ਖਾਤਾ ਹੈਕ ਹੋਣ ਦਾ ਡਰ ਦਿਖਾ ਕੇ 50 ਹਜ਼ਾਰ ਡਾਲਰ ਤੋਂ ਵੱਧ ਦੀ ਰਕਮ ਹੜੱਪਣ ਦੀ ਕੋਸ਼ਿਸ਼ ਕੀਤੀ, ਪਰ ਦੂਜੀ ਵਾਰ ਜਦੋਂ ਉਸ ਤੋਂ ਪੈਸੇ ਲੈਣੇ ਸਨ ਤਾਂ ਹੇਮਲ ਪਟੇਲ ਅਤੇ ਦਿਗਵਿਜੇ ਸਿੰਘ ਚੌਹਾਨ ਨੂੰ ਭੇਜ ਦਿੱਤਾ ਗਿਆ | ਹਾਲਾਂਕਿ ਉਦੋਂ ਤੱਕ ਪੁਲਿਸ ਨੂੰ ਪੀੜ੍ਹਤ ਨੇ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ ਅਤੇ ਇਹ ਦੋਵੇਂ ਪੁਲਿਸ ਦੇ ਜਾਲ ਵਿੱਚ ਫਸ ਗਏ ਸਨ ਅਤੇ ਉਹ ਵੀ ਜੇਲ ਦੀ ਹਵਾਂ ਖਾ ਰਹੇ ਹਨ।