ਨਿਊਯਾਰਕ ,6 ਮਾਰਚ (ਰਾਜ ਗੋਗਨਾ) –ਪ੍ਰਸਿੱਧ ਭਰਤਨਾਟਿਅਮ ਅਤੇ ਕੁਚੀਪੁੜੀ ਕਲਾਕਾਰ ਅਮਰਨਾਥ ਘੋਸ਼ ਦੀ ਅਮਰੀਕਾ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਮੌਤ ਹੋ ਗਈ ਹੈ। ਭਾਰਤੀ ਮੂਲ ਦੀ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਹ ਗੱਲ ਸਾਂਝੀ ਕੀਤੀ ਹੈ। ਅਤੇ ਅਮਰਨਾਥ ਘੋਸ਼ ਉਸਦਾ ਦੋਸਤ ਸੀ।
ਦੇਵੋਲੀਨਾ ਨੇ ਅਮਰੀਕਾ ਵਿੱਚ ਸਥਿੱਤ ਭਾਰਤੀ ਦੂਤਾਵਾਸ,ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ। ਦੇਵੋਲੀਨਾ ਭੱਟਾਚਾਰਜੀ ਨੇ ਅਮਰਨਾਥ ਘੋਸ਼ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਜੋ ਬੀਤੇਂ ਦਿਨੀ ਮੰਗਲਵਾਰ ਨੂੰ 27 ਫਰਵਰੀ ਦੀ ਸ਼ਾਮ ਨੂੰ, ਸੇਂਟ ਲੁਈਸ, ਮਿਸੂਰੀ ਸੂਬੇ ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ।ਉਸ ਨੇ ਟਵੀਟ ਕਰਕੇ ਅਮਰਨਾਥ ਘੋਸ਼ ਦੇ ਬਾਰੇ ਲਿਖਿਆ ਹੈ ਕਿ ਅਮਰ ਨਾਥ ਘੋਸ਼ ਆਪਣੇ ਪਿਤਾ ਨੂੰ ਬਚਪਨ ਵਿੱਚ ਹੀ ਗੁਆ ਦਿੱਤਾ ਸੀ।ਅਤੇ ਤਿੰਨ ਸਾਲ ਪਹਿਲਾਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ।
ਅਮਰਨਾਥ ਘੋਸ਼ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਮਰਨਾਥ ਭਾਰਤ ਦੇ ਕੋਲਕਾਤਾ ਦਾ ਰਹਿਣ ਵਾਲਾ ਸੀ। ਅਤੇ ਅਮਰੀਕਾ ਵਿੱਚ ਪੀਐਚਡੀ ਕਰ ਰਿਹਾ ਸੀ ਅਤੇ ਉਹ ਡਾਂਸ ਵਿੱਚ ਬਹੁਤ ਮਾਹਰ ਸੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸ਼ਾਮ ਨੂੰ ਸੈਰ ਕਰ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਅਤੇ ਉਸ ਦੀ ਮੋਕੇ ਤੇ ਹੀ ਮੋਤ ਹੋ ਗਈ।ਅਮਰੀਕਾ ‘ਚ ਉਸ ਦੇ ਦੋਸਤ ਅਮਰਨਾਥ ਦੀ ਲਾਸ਼ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।ਸ਼ਿਕਾਗੋ ਚ’ ਸਥਿੱਤ ਭਾਰਤੀ ਦੂਤਾਵਾਸ ਨੇ ਅਮਰਨਾਥ ਦੇ ਕਤਲ ‘ਤੇ ਸੋਗ ਜਤਾਇਆ ਹੈ।
ਹਾਲ ਹੀ ‘ਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਅਮਰੀਕਾ ‘ਚ ਰਹਿਣ ਵਾਲੇ ਕਈ ਭਾਰਤੀਆਂ ਅਤੇ ਭਾਰਤੀ ਮੂਲ ਦੇ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਦੇਵੋਲੀਨਾ ਭੱਟਾਚਾਰਜੀ ਦੇ ਟਵੀਟ ‘ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ।