ਅਮਰੀਕਾ: ਭਾਰਤੀ ਵਿਦਿਆਰਥੀ ਦੀ ਮੌਤ ਸਬੰਧੀ ਨਵਾਂ ਖੁਲਾਸਾ, ਖ਼ੁਦ ਨੂੰ ਗੋਲੀ ਮਾਰ ਲਈ ਜਾਨ

ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਇੰਡੀਆਨਾ ਰਾਜ ਵਿੱਚ ਸਥਿਤ ਵੱਕਾਰੀ ਪਰਡਿਊ ਯੂਨੀਵਰਸਿਟੀ ਵਿੱਚ ਡਾਕਟਰੇਟ ਕਰ ਰਿਹਾ ਇੱਕ ਭਾਰਤੀ ਵਿਦਿਆਰਥੀ ਇਸ ਹਫ਼ਤੇ ਮ੍ਰਿਤਕ ਪਾਇਆ ਗਿਆ। ਇਸ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ।

ਪਰਡਿਊ ਯੂਨੀਵਰਸਿਟੀ ਦੀ ਨਿਊਜ਼ ਏਜੰਸੀ ਮੁਤਾਬਕ ਸਮੀਰ ਕਾਮਥ 5 ਫਰਵਰੀ ਨੂੰ ਸ਼ਾਮ ਕਰੀਬ 5 ਵਜੇ ਮ੍ਰਿਤਕ ਪਾਇਆ ਗਿਆ। ਉਸਦੀ ਲਾਸ਼ ਕ੍ਰੋ ਗਰੋਵ ਵਿੱਚ ਯੂਨੀਵਰਸਿਟੀ ਦੇ NICHES ਲੈਂਡ ਟਰੱਸਟ ਤੋਂ ਮਿਲੀ, ਜੋ ਕਿ ਨੇਚਰ ਪ੍ਰੀਜ਼ਰਵ ਖੇਤਰ ਹੈ। ਵਾਰੇਨ ਕਾਉਂਟੀ ਦੇ ਕੋਰੋਨਰ ਜਸਟਿਨ ਬਰਮੇਟ ਨੇ ਬੁੱਧਵਾਰ ਨੂੰ ਕਿਹਾ ਕਿ ਕਾਮਥ ਦਾ ਫੋਰੈਂਸਿਕ ਪੋਸਟਮਾਰਟਮ 6 ਫਰਵਰੀ ਨੂੰ ਕ੍ਰਾਫੋਰਡਸਵਿਲੇ, ਇੰਡੀਆਨਾ ਵਿੱਚ ਕੀਤਾ ਗਿਆ ਸੀ। ਬਰਮੇਟ ਦੇ ਦਫ਼ਤਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਕਾਮਥ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ। ਇਹ ਖੁਦਕੁਸ਼ੀ ਦਾ ਮਾਮਲਾ ਹੈ। ਉਸ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਹਾਲਾਂਕਿ ਇਸ ਮਾਮਲੇ ਦੀ ਇਕ ਹੋਰ ਰਿਪੋਰਟ ਆਉਣੀ ਬਾਕੀ ਹੈ।