ਵਾਸ਼ਿੰਗਟਨ, 19 ਜੁਲਾਈ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਬੀਤੇਂ ਦਿਨ ਭਾਰਤੀ-ਅਮਰੀਕੀ ਵਪਾਰਕ ਨੇਤਾ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਦੀ ਨਿਰਯਾਤ ਕੌਂਸਲ ਵਿੱਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ, ਜੋ ਅੰਤਰਰਾਸ਼ਟਰੀ ਵਪਾਰ ਬਾਰੇ ਪ੍ਰਮੁੱਖ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਵਜੋਂ ਕੰਮ ਕਰਦੀ ਹੈ।
ਦੱਸਣਯੋਗ ਹੈ ਕਿ ਸ਼ਮੀਨਾ ਸਿੰਘ ਮਾਸਟਰਕਾਰਡ ਸੈਂਟਰ ਫਾਰ ਇਨਕਲੂਸਿਵ ਗਰੋਥ ਦੀ ਸੰਸਥਾਪਕ ਅਤੇ ਪ੍ਰਧਾਨ ਵੀ ਹੈ। ਅਤੇ ਕੰਪਨੀ ਵਿੱਚ ਸਥਿਰਤਾ ਦੇ ਕਾਰਜਕਾਰੀ ਉਪ ਪ੍ਰਧਾਨ ਵਜੋਂ ਉਹ ਕੰਮ ਕਰਦੀ ਹੈ। ਸ਼ਮੀਨਾ ਸਿੰਘ ਨੇ “ਪ੍ਰੈਜ਼ੀਡੈਂਟ ਐਕਸਪੋਰਟ ਕੌਂਸਲ ਨੂੰ ਬਣਾਉਣ ਵਾਲੇ ਸਤਿਕਾਰਤ ਨੇਤਾਵਾਂ ਦੇ ਸਮੂਹ ਵਿੱਚ ਸ਼ਾਮਲ ਹੋਣ ਲਈ ਕਿਹਾ ਕਿ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ, ਮੈਂ ਆਪਣੇ ਕੰਮ ਵੱਲ ਹੀ ਧਿਆਨ ਦਿੱਤਾ ਹੈ ਜੋ ਅਮਰੀਕਾ ਅਤੇ ਦੁਨੀਆ ਭਰ ਦੇ ਲੋਕਾਂ ਅਤੇ ਅਰਥਵਿਵਸਥਾਵਾਂ ਲਈ ਲੰਬੇ ਸਮੇਂ ਤੱਕ ਚੱਲਣ ਵਾਲੀ ਅਤੇ ਸੰਮਲਿਤ ਖੁਸ਼ਹਾਲੀ ਬਣਾਉਣ ਵਿੱਚ ਮਦਦ ਕਰਦਾ ਹੈ,ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ।ਉਸ ਨੇ।ਕਿਹਾ ਕਿ”ਮੈਂ ਇਸ ਦ੍ਰਿਸ਼ਟੀਕੋਣ ਨੂੰ ਕੌਂਸਲ ਵਿੱਚ ਲਿਆਉਣ, ਪ੍ਰਸ਼ਾਸਨ ਦੀ ਸੇਵਾ ਕਰਨ ਅਤੇ ਵਿਸ਼ਵ ਭਰ ਵਿੱਚ ਅਮਰੀਕਾ ਦੇ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਦਾ ਮੈਨੂੰ ਮੌਕਾ ਮਿਲਿਆ ਹੈ ਅਤੇ ਮੈ ਉਸ ਦੀ ਉਮੀਦ ਕਰਦੀ ਹਾਂ।ਜੋ ਇੱਕ ਵਿਲੱਖਣ ਸਮਾਜਿਕ ਪ੍ਰਭਾਵ ਮਾਡਲ ਵਿਕਸਤ ਕਰਨ ਲਈ 20 ਸਾਲਾਂ ਤੋਂ ਵੱਧ ਮੇਰੇ ਵਿਸ਼ਵ ਤਜ਼ਰਬੇ ਨੂੰ ਲੈ ਕੇ ਅਹਿਮ ਜੁਮੇਵਾਰੀ ਸੌਪੀ ਗਈ ਹੈ।ਵ੍ਹਾਈਟ ਹਾਊਸ ਦੇ ਇੱਕ ਬਿਆਨ ਵਿੱਚ ਲਿਖਿਆ ਗਿਆ ਹੈ ਕਿ ਉਸਦੀ ਲੀਡਰਸ਼ਿਪ ਨੇ ਮਾਸਟਰਕਾਰਡ ਦੀ ਗਲੋਬਲ ਲੀਡਰਸ਼ਿਪ ਅਤੇ ਚੰਗਾ ਸ਼ਲਾਘਾਯੋਗ ਕੰਮ ਕਰਕੇ ਸਾਖ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਅਤੇ ਸੰਨ 2018 ਵਿੱਚ, ਮਾਸਟਰਕਾਰਡ ਨੇ ਸ਼ੁਰੂਆਤੀ $500 ਮਿਲੀਅਨ ਨਿਵੇਸ਼ ਨਾਲ ਮਾਸਟਰਕਾਰਡ ਪ੍ਰਭਾਵ ਦਾ ਫੰਡ ਬਣਾਇਆ ਸੀ।ਜਦੋ ਸ਼ਮੀਨਾ ਸਿੰਘ ਨੂੰ ਜਦੋ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਸ਼ਮੀਨਾ ਸਿੰਘ ਨੇ ਕਿਹਾ ਕਿ ਜਨਤਕ ਸੇਵਾ ਲਈ ਉਹ ਡੂੰਘਾਈ ਨਾਲ ਵਚਨਬੱਧ, ਹੈ ਜਿਸ ਨੇ ਵ੍ਹਾਈਟ ਹਾਊਸ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਵੀ ਸੀਨੀਅਰ ਅਹੁਦਿਆਂ ‘ਤੇ ਕੰਮ ਕੀਤਾ ਹੈ।
ਉਹ ਏਸ਼ੀਅਨ ਅਮਰੀਕਨਾਂ ਅਤੇ ਪੈਸੀਫਿਕ ਆਈਲੈਂਡਰਜ਼ ‘ਤੇ ਪਹਿਲੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਵੀ ਸੀ, ਅਤੇ ਸੰਨ 2015 ਵਿੱਚ, ਉਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਸੀਨੇਟ ਦੁਆਰਾ ਅਮੇਰੀਕੋਰਪਸ ਦੇ ਬੋਰਡ ਵਿੱਚ ਛੇ ਸਾਲ ਦੀ ਮਿਆਦ ਲਈ ਉਸ ਦੀ ਪੁਸ਼ਟੀ ਕੀਤੀ ਗਈ ਸੀ।ਸਿੰਘ ਨੇ ਐਟੀ।-ਡਿਫੇਮੇਸ਼ਨ ਲੀਗ ਅਤੇ ਐਨ ਰਿਚਰਡਜ਼ ਸਕੂਲ ਫਾਰ ਯੰਗ ਵੂਮੈਨ ਲੀਡਰਜ਼ ਦੇ ਬੋਰਡਾਂ ‘ਤੇ ਵੀ ਕੰਮ ਕੀਤਾ ਹੈ।ਅਤੇ ਉਸ ਨੂੰ ਫਾਈਨੈਂਸ਼ੀਅਲ ਟਾਈਮਜ਼ ਦੇ ਚੋਟੀ ਦੇ 100 ਐਗਜ਼ੀਕਿਊਟਿਵਜ਼ ਅਤੇ ਫਾਸਟ ਕੰਪਨੀ ਦੀ ਕਤਾਰ ਦੀਆਂ 50 ਸੂਚੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।ਸ਼ਮੀਨਾ ਸਿੰਘ ਨੇ ਹਾਰਵਰਡ, ਯੇਲ, ਸਟੈਨਫੋਰਡ ਅਤੇ ਇੰਡੀਅਨ ਸਕੂਲ ਆਫ ਬਿਜ਼ਨਸ ਤੋਂ ਪੜ੍ਹਾਈ ਕੀਤੀ ਹੈ। ਉਸਨੇ ਓਲਡ ਡੋਮੀਨੀਅਨ ਯੂਨੀਵਰਸਿਟੀ ਤੋਂ ਬੈਚਲਰ ਆਫ਼ ਸਾਇੰਸ ਅਤੇ ਯੂਨੀਵਰਸਿਟੀ ਆਫ਼ ਟੈਕਸਾਸ, ਆਸਟਿਨ ਵਿਖੇ ਲਿੰਡਨ ਬੀ ਜੌਨਸਨ ਸਕੂਲ ਆਫ਼ ਪਬਲਿਕ ਅਫੇਅਰਜ਼ ਤੋਂ ਮਾਸਟਰ ਆਫ਼ ਪਬਲਿਕ ਅਫੇਅਰਜ਼ ਦੀ ਡਿਗਰੀ ਹਾਸਲ ਕੀਤੀ ਹੈ।
ਅਤੇ ਭਾਰਤੀ ਮੂਲ ਦੀ ਸ਼ਮੀਨਾ ਸਿੰਘ ਰਾਸ਼ਟਰਪਤੀ ਦੀ ਨਿਰਯਾਤ ਕੌਂਸਲ ਅੰਤਰਰਾਸ਼ਟਰੀ ਵਪਾਰ ‘ਤੇ ਪ੍ਰਮੁੱਖ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਵਜੋਂ ਕੰਮ ਕਰੇਗੀ।ਜੋ ਕੌਂਸਲ ਰਾਸ਼ਟਰਪਤੀ ਨੂੰ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਸਲਾਹ ਦਿੰਦੀ ਹੈ ਅਤੇ ਜੋ ਅਮਰੀਕੀ ਵਪਾਰ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੇ ਹਨ।