ਸਿੰਗਾਪੁਰ ਦੀ ਇਕ ਅਨੁਸ਼ਾਸਨੀ ਟ੍ਰਿਬਿਊਨਲ ਨੇ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਮੈਡੀਕਲ ਪ੍ਰੈਕਟਿਸ ਤੋਂ ਤਿੰਨ ਸਾਲ ਲਈ ਮੁਅੱਤਲ ਕਰ ਦਿੱਤਾ ਹੈ, ਜਿਸ ਨੂੰ 35 ਸਾਲ ਦਾ ਤਜ਼ਰਬਾ ਹੈ। ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮਰੀਨ ਪਰੇਡ ਕਲੀਨਿਕ ਦੇ 61 ਸਾਲਾ ਜਨਰਲ ਪ੍ਰੈਕਟੀਸ਼ਨਰ ਮਨਿੰਦਰ ਸਿੰਘ ਸ਼ਾਹੀ ਨੂੰ 2002 ਤੋਂ 2016 ਤੱਕ ਪੇਸ਼ੇਵਰ ਦੁਰਵਿਵਹਾਰ ਦੇ 14 ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ।
ਸਿੰਗਾਪੁਰ ਮੈਡੀਕਲ ਕੌਂਸਲ (ਐਸ.ਐਮ.ਸੀ.) ਦੀਆਂ 9 ਜਨਵਰੀ ਨੂੰ ਮੁਅੱਤਲੀ ਦੀਆਂ ਦਲੀਲਾਂ ਨੂੰ ਸਵੀਕਾਰ ਕਰਦਿਆਂ ਤਿੰਨ ਮੈਂਬਰੀ ਟ੍ਰਿਬਿਊਨਲ ਨੇ ਸ਼ਾਹੀ ਦੀ ਨਿੰਦਾ ਕਰਨ ਦਾ ਆਦੇਸ਼ ਦਿੱਤਾ। ਮਨਿੰਦਰ ਸ਼ਾਹੀ ਨੂੰ ਐਸਐਮਸੀ ਨੂੰ ਇੱਕ ਲਿਖਤੀ ਹਲਫ਼ਨਾਮਾ ਵੀ ਦੇਣਾ ਪਵੇਗਾ ਕਿ ਉਹ ਆਪਣਾ ਵਿਵਹਾਰ ਨਹੀਂ ਦੁਹਰਾਏਗਾ, ਅਤੇ ਕਾਰਵਾਈ ਦੇ ਖਰਚਿਆਂ ਦਾ ਭੁਗਤਾਨ ਕਰੇਗਾ।