ਹਿਊਸਟਨ ‘ਚ ਸਥਾਪਿਤ ਕੀਤੀ ਗਈ 90 ਫੁੱਟ ਦੀ ਹਨੂੰਮਾਨ ਦੀ ਮੂਰਤੀ

ਨਿਊਯਾਰਕ,20 ਅਗਸਤ (ਰਾਜ ਗੋਗਨਾ )-ਅਮਰੀਕਾ ਦੇ ਰਾਜ ਟੈਕਸਾਸ ਦੇ ਸ਼ਹਿਰ ਹਿਊਸਟਨ ਵਿੱਚ 90 ਫੁੱਟ ਦੀ ਹਨੂੰਮਾਨ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਅਤੇ ਇਹ ਤੀਜੀ ਸਭ ਤੋਂ ਵੱਡੀ ਹਨੂੰਮਾਨ ਜੀ ਦੀ ਸਭ ਤੋਂ ਵੱਡੀ ਮੂਰਤੀ ਹੈ।ਸ਼੍ਰੀ ਚੀਨਜੀਅਰ ਸਵਾਮੀ ਨੇ ਹਿਊਸਟਨ ਸ਼ਹਿਰ ਅਮਰੀਕਾ ਵਿੱਚ 90 ਫੁੱਟ ਦੀ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ, ਜੋ ਕਿ ਅਮਰੀਕਾ ਵਤੀਜੀ ਸਭ ਤੋਂ ਵੱਡੀ ਮੂਰਤੀ ਹੈ।ਅਮਰੀਕਾ ਦੇ ਹਿਊਸਟਨ ਚ’ ਸਥਿੱਤ ਦਿਵਿਆ ਅਸ਼ਟਲਕਸ਼ਮੀ ਮੰਦਿਰ ਵਿਖੇ ਸ਼੍ਰੀ ਸ਼੍ਰੀ ਸ਼੍ਰੀ ਤ੍ਰਿਦਾਂਦੀ ਚਿਨਾਜੀਅਰ ਸਵਾਮੀ ਦੇ ਨਿਰਦੇਸ਼ਨ ਹੇਠ 90 ਫੁੱਟ ਦੀ ਅਭਯਾ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਸਟੈਚੂ ਆਫ ਯੂਨੀਅਨ ਦੇ ਤੌਰ ‘ਤੇ 90 ਫੁੱਟ ਅਭਯਾ ਹਨੂੰਮਾਨ ਦੀ ਮੂਰਤੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਮੂਰਤੀ ਵਜੋਂ ਦੁਨੀਆ ਦਾ ਧਿਆਨ ਖਿੱਚ ਰਹੀ ਹੈ।

ਸ਼੍ਰੀ ਤ੍ਰਿਦਾਂਦੀ ਚਿਨਾਜ਼ੀਅਰ ਸਵਾਮੀ ਨੇ ਕਿਹਾ ਕਿ ਹਿਊਸਟਨ ਵਿੱਚ ਜੋ 90 ਫੁੱਟ ਦੀ ਮੂਰਤੀ ਆਈ ਹੈ, ਉਹ ਇਕੱਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਗਰਾ ਰਾਜ ਵਿੱਚ ਭਾਰਤੀਆਂ ਦੀ ਸ਼ਾਨ ਅਤੇ ਇਹ ਸੱਚੀ ਦ੍ਰਿੜ੍ਹਤਾ ਦਾ ਪ੍ਰਤੀਕ ਹੈ।ਇਸ ਮੌਕੇ ਹਨੂੰਮਾਨ ਜੀ ਦੀ ਮੂਰਤੀ ਤੇ ਹੈਲੀਕਟਰ ਰਾਹੀਂ ਅਸਮਾਨ ਤੋ ਫੁੱਲਾਂ ਦੀ ਵਰਖਾ ਵੀ ਕੀਤੀ ਗਈ।