ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਇਨਰ ਵੈਸਟ ਵਿਚ ਨੌਂ ਗੱਡੀਆਂ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਜਗ੍ਹਾ ਇਹ ਟੱਕਰ ਹੋਈ, ਉਹ ਸ਼ਹਿਰ ਦੀਆਂ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ ਸੀ, ਜਿੱਥੇ ਕਾਫੀ ਭੀੜ ਹੁੰਦੀ ਹੈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਫਾਈਵ ਡੌਕ ‘ਤੇ ਪੈਰਾਮਾਟਾ ਰੋਡ ‘ਤੇ ਅੱਠ ਕਾਰਾਂ ਅਤੇ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ।
NSW ਐਂਬੂਲੈਂਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਨੌਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਟਰਾਂਸਪੋਰਟ ਫਾਰ ਐਨ.ਐਸ.ਡਬਲਯੂ ਨੇ ਕਿਹਾ “ਪੈਰਾਮਾਟਾ ਰੋਡ ਦੀਆਂ ਸਾਰੀਆਂ ਪੂਰਬੀ ਲੇਨਾਂ ਹੁਣ ਫਾਈਵ ਡੌਕ ਵਿੱਚ ਹੈਰਿਸ ਸਟਰੀਟ ਵਿੱਚ ਇੱਕ ਤੋਂ ਵੱਧ ਵਾਹਨਾਂ ਦੀ ਦੁਰਘਟਨਾ ਕਾਰਨ ਬੰਦ ਹਨ।” ਕਰੈਸ਼ ਸਾਈਟ ‘ਤੇ ਪੈਰਾਮਾਟਾ ਰੋਡ ਦੀਆਂ ਚਾਰ ਪੱਛਮੀ ਲੇਨਾਂ ਵਿੱਚੋਂ ਦੋ ਬੰਦ ਹਨ। ਫਿਲਹਾਲ ਟਰੱਕ ਡਰਾਈਵਰ ਪੁੱਛਗਿੱਛ ‘ਚ ਪੁਲਸ ਦੀ ਮਦਦ ਕਰ ਰਿਹਾ ਹੈ। ਵਾਹਨ ਚਾਲਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।