‘ਪਾਣੀ’ ਦੀ ਸਮੱਸਿਆ ਨਾਲ ਜੂਝ ਰਿਹੈ ਨਿਊਜ਼ੀਲੈਂਡ, ਲੋਕਾਂ ਲਈ ਚਿਤਾਵਨੀ ਜਾਰੀ

ਨਿਊਜ਼ੀਲੈਂਡ ਵਿਚ ਮੌਜੂਦਾ ਸਮੇਂ ਬਹੁਤ ਸਾਰੇ ਲੋਕ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਇੱਥੇ ਮੌਸਮ ਖੁਸ਼ਕ ਹੈ ਅਤੇ ਗਰਮੀ ਕਾਰਨ ਪਾਣੀ ਦੀ ਮੰਗ ਬਹੁਤ ਜ਼ਿਆਦਾ ਹੈ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਰਾਜਧਾਨੀ ਵੈਲਿੰਗਟਨ, ਪਿਕਟਨ ਅਤੇ ਹੋਰ ਕੇਂਦਰੀ ਨਿਊਜ਼ੀਲੈਂਡ ਖੇਤਰਾਂ ਦੇ ਨਾਲ-ਨਾਲ ਦੱਖਣੀ ਆਈਲੈਂਡ ਦੇ ਓਟੈਗੋ ਖੇਤਰ ਦੇ ਨਿਵਾਸੀਆਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਪਾਣੀ ਦੀ ਸੰਭਾਲ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਕਿਉਂਕਿ ਦੇਸ਼ ਭਰ ਵਿੱਚ ਗਰਮੀਆਂ ਦੇ ਤਾਪਮਾਨ ਵਿੱਚ ਵਾਧਾ ਹੋਣ ਨਾਲ ਪਾਣੀ ਦੀ ਮੰਗ ਲਗਾਤਾਰ ਵਧ ਰਹੀ ਹੈ।