ਆਸਟ੍ਰੇਲੀਆ ‘ਚ ਅੱਜ ਤੋਂ ਨਵੇਂ ਨਿਯਮ ਲਾਗੂ, ਨਹੀਂ ਮਿਲ ਸਕਣਗੀਆਂ ‘ਈ-ਸਿਗਰਟਾਂ’

ਆਸਟ੍ਰੇਲੀਆਈ ਸਰਕਾਰ ਇਸ ਸਾਲ ‘ਵੇਪਸ’ ਦੀ ਉਪਲਬਧਤਾ ਨੂੰ ਸੀਮਤ ਕਰਨ ਲਈ ਅੱਜ ਤੋਂ ਕਈ ਉਪਾਵਾਂ ਦੀ ਸ਼ੁਰੂਆਤ ਕਰ ਰਹੀ ਹੈ। ਇਨ੍ਹਾਂ ਨਵੇਂ ਉਪਾਵਾਂ ਦੇ ਲਾਗੂ ਹੋਣ ਨਾਲ ਮੌਜੂਦਾ ਕਾਨੂੰਨਾਂ ਵਿਚਲੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਨਸ਼ੀਲੇ, ‘ਸੁਆਦ ਵਾਲੇ’, ਸਸਤੇ ਅਤੇ ਨੁਕਸਾਨਦੇਹ ‘ਵੇਪਿੰਗ’ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਲੈਕਟ੍ਰਾਨਿਕ ਸਿਗਰੇਟ ਜਾਂ ਈ-ਸਿਗਰੇਟ ਨੂੰ ‘ਵੇਪਸ’ ਕਿਹਾ ਜਾਂਦਾ ਹੈ। ਕਈ ਵੇਪ ਵਿੱਚ ਨਿਕੋਟੀਨ ਹੁੰਦਾ ਹੈ, ਜੋ ਲੋਕਾਂ ਨੂੰ ਆਦੀ ਬਣਾ ਸਕਦਾ ਹੈ। ‘ਵੇਪਿੰਗ’ ਉਤਪਾਦ ਹਾਲਾਂਕਿ ਕਿਸੇ ਵੀ ਵਿਅਕਤੀ ਲਈ ਡਾਕਟਰੀ ਸਲਾਹ ਰਾਹੀਂ ਉਪਲਬਧ ਹੋਣਗੇ, ਜੋ ਸਿਗਰਟ ਛੱਡਣ ਲਈ ਇੰਨ੍ਹਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ।