ਗੁਰਜੀਤ ਔਜਲਾ ਦਾ ਸਨਮਾਨ ਕਰਨ ਦੀ ਅਪੀਲ

(ਸੰਸਦ ‘ਚ ਬੰਬ ਸੁੱਟਣ ਵਾਲਿਆਂ ਨੂੰ ਕੀਤਾ ਸੀ ਕਾਬੂ ਬ੍ਰਿਸਬੇਨ ਐਨ.ਆਰ.ਆਈ ਭਾਈਚਾਰੇ ਵਲੋ ਸ਼ਲਾਘਾ)

ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ
ਸੰਸਦ ‘ਚ ਹੋਏ ਕਥਿਤ ਪ੍ਰਦਰਸ਼ਨ ਰੂਪੀ ਹਮਲੇ ‘ਚ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦੁਆਰਾ ਦਿਖਾਈ ਗਈ ਦਲੇਰੀ ਤੋਂ ਬਾਅਦ ਐਨ. ਆਰ. ਆਈ ਭਾਈਚਾਰੇ ਵਾਲੋ ਔਜਲਾ ਦਾ ਸਨਮਾਨ ਕਰਨ ਦੀ ਅਪੀਲ। ਇਸ ਮੌਕੇ ਰੈਡ ਰਾਕੇਟ ਰਿਆਲਟੀ ਤੋਂ ਪ੍ਰਣਾਮ ਸਿੰਘ ਹੇਆਰ, ਸੱਤਪਾਲ ਸਿੰਘ (ਸੱਤੀ) ਸਾਬਕਾ ਪ੍ਰਧਾਨ ਕਾਂਗਰਸ ਚੈਪਟਰ (ਬ੍ਰਿਸਬੇਨ) ਨੇ ਕਿਹਾ ਕੇ ਸੰਸਦ ਔਜਲਾ ਨੇ ਮਾਝੇ ਦਾ ਮਾਣ ਵਧਾਇਆ ਹੈ ਤੇ ਅਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੱਖਤ ਵੱਲੋਂ ਔਜਲਾ ਦਾ ਬਣਦਾ ਸਨਮਾਨ ਕੀਤਾ ਜਾਵੇ ਮੌਕੇ ਤੇ ਮੌਜੂਦ ਸੁੱਖਦੇਵ ਸਿੰਘ ਵਿਰਕ ਤੇ ਗੁਰਪ੍ਰੀਤ ਸਿੰਘ ਬੱਲ (ਰਮਦਾਸ) ਨੇ ਕਿਹਾ ਕਿ ਸੰਸਦ ‘ਚ ਅਟੈਕ ਦੌਰਾਨ ਪ੍ਰਮਾਤਮਾ ਨੇ ਗੁਰਜੀਤ ਔਜਲਾ ਤੋਂ ਵੱਡਾ ਕਾਰਜ ਕਰਵਾਇਆ ਹੈ, ਹਾਲਾਂਕਿ ਬਾਅਦ ‘ਚ ਪਤਾ ਲੱਗਿਆ ਕਿ ਉਹ ਕਲਰ ਸਮੋਕ ਬੰਬ ਸੀ, ਜੋ ਕਿ ਉਨ੍ਹਾਂ ਨੇ ਸੰਸਦ ਤੋਂ ਬਾਹਰ ਸੁੱਟਿਆ। ਮੌਕੇ ਤੇ ਬੋਲਦਿਆਂ ਰਸ਼ਪਾਲ ਸਿੰਘ (ਸਿੰਘ ਫੈਬ੍ਰਿਕੇਸ਼ਨ) ਨੇ ਕਿਹਾ ਕਿ ਮਾਝੇ ਦੀ ਧਰਤੀ ਨੇ ਹਮੇਸ਼ਾ ਦਲੇਰ ਅਤੇ ਯੋਧੇ ਪੈਦਾ ਕੀਤੇ ਹਨ। ਇਸ ਮੌਕੇ ਪੰਜਾਬੀ ਕਾਉਂਸਿਲ ਔਫ ਕੁਈਨਸਲੈਂਡ ਦੇ ਨੁਮਾਇੰਦੇ ਤੇ ਮਿਸਲ ਏ ਪੰਜਾਬ ਸਪੋਰਟਸ ਕਲੱਬ ਤੋਂ ਕਰਨ ਡੱਡਵਾਲ, ਨਗਿੰਦਰ ਸਿੰਘ, ਸਰਬ ਢਿੱਲੋਂ, ਤਨਵੀਰ ਸਿੰਘ ਹੇਆਰ ਤੇ ਹੋਰ ਪਤਵੰਤੇ ਹਾਜ਼ਰ ਸਨ।

ਐਮ ਪੀ ਔਜਲਾ ਨਾਲ ਰੈਡ ਰਾਕੇਟ ਰਿਆਲਟੀ ਤੋਂ ਪ੍ਰਣਾਮ ਸਿੰਘ ਹੇਆਰ, ਸੱਤਪਾਲ ਸਿੰਘ (ਸੱਤੀ), ਰਸ਼ਪਾਲ ਸਿੰਘ ਹੇਅਰ ਤੇ ਗੁਰਪ੍ਰੀਤ ਸਿੰਘ ਬੱਲ।