ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਤਨਖਾਹ ਦਰਾਂ ‘ਚ ਕੀਤਾ ਵਾਧਾ, ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਨਵਾਂ ਸਾਲ ਅਮਰੀਕਾ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ ਲੈ ਕੇ ਆਇਆ ਹੈ। ਅਮਰੀਕਾ ਦੇ 22 ਕੁ ਰਾਜਾਂ ਨੇ ਆਪਣੀ ਘੱਟੋ-ਘੱਟ ਉਜਰਤ ਦਰ ਵਿੱਚ ਵਾਧਾ ਕੀਤਾ ਹੈ। ਜੋ ਕਿ ਪਹਿਲੀ ਤਰੀਕ ਤੋਂ ਲਾਗੂ ਹੋਇਆ ਹੈ। ਇੱਥੇ ਘੱਟੋ-ਘੱਟ ਉਜਰਤ ਇੱਕ ਨਿਸ਼ਚਿਤ ਰਕਮ ਹੈ ਜੋ ਕਿਸੇ ਵੀ ਕਾਰੋਬਾਰ ਨੂੰ ਆਪਣੇ ਕਾਮਿਆਂ ਨੂੰ ਅਦਾ ਕਰਨੀ ਪੈਂਦੀ ਹੈ। ਅਮਰੀਕਾ ਵਿੱਚ ਮਜ਼ਦੂਰੀ ਡਾਲਰ ਪ੍ਰਤੀ ਘੰਟੇ ਵਿੱਚ ਅਦਾ ਕੀਤੀ ਜਾਂਦੀ ਹੈ।

ਇੱਥੇ ਦੱਸ ਦਈਏ ਕਿ ਅਮਰੀਕਾ ਦੇ 22 ਰਾਜਾਂ ਵਿੱਚੋਂ ਜਿਨ੍ਹਾਂ ਨੇ ਆਪਣੀ ਉਜਰਤ ਦਰਾਂ ਵਿੱਚ ਵਾਧਾ ਕੀਤਾ ਹੈ, ਇਨ੍ਹਾਂ ਵਿਚ ਸਭ ਤੋਂ ਵੱਧ ਵਾਧਾ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜ ਵਿੱਚ ਹੋਇਆ ਹੈ। ਇੱਥੇ ਕਾਮਿਆਂ ਨੂੰ ਘੱਟੋ-ਘੱਟ 16 ਡਾਲਰ ਪ੍ਰਤੀ ਘੰਟਾ ਮਿਲੇਗਾ। ਇਸ ਫ਼ੈਸਲੇ ਨਾਲ ਅਮਰੀਕਾ ‘ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਫ਼ਾਇਦਾ ਹੋਣ ਵਾਲਾ ਹੈ।