ਨਿਊਜ਼ੀਲੈਂਡ ‘ਚ ਤਿੰਨ ਔਰਤਾਂ ‘ਤੇ ਹਮਲਾ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਸੁਣਾਈ ਗਈ ਸਜ਼ਾ

ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਇਕ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਗਈ। ਸਜ਼ਾ ਵਿਚ ਨਿਊਜ਼ੀਲੈਂਡ ਦੇ ਬੀਚ ‘ਤੇ ਤਿੰਨ ਔਰਤਾਂ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਉਨ੍ਹਾਂ ‘ਤੇ ਹਮਲਾ ਕਰਨ ਵਾਲੇ 67 ਸਾਲਾ ਭਾਰਤੀ ਨਾਗਰਿਕ ਨੂੰ ਪੀੜਤਾਂ ਨੂੰ 3000 ਨਿਊਜੀਲੈਂਡ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ।

ਨਿਊਜ਼ ਵੈੱਬਸਾਈਟ Stuff.co.nz ਦੀ ਰਿਪੋਰਟ ਮੁਤਾਬਕ ਜਵਾਹਰ ਸਿੰਘ ਨੇ ਪਹਿਲਾਂ ਨੈਲਸਨ ਦੇ ਤਾਹੁਨਾਨੁਈ ਬੀਚ ‘ਤੇ ਤਿੰਨ ਘਟਨਾਵਾਂ ਨਾਲ ਸਬੰਧਤ ਅਸ਼ਲੀਲ ਹਮਲੇ ਦੇ ਤਿੰਨ ਦੋਸ਼ਾਂ ਅਤੇ ਅਸ਼ਲੀਲ ਹਰਕਤ ਦੇ ਇੱਕ ਦੋਸ਼ ਲਈ ਦੋਸ਼ ਸਵੀਕਾਰ ਕੀਤਾ ਸੀ। ਸੋਮਵਾਰ ਨੂੰ ਨੈਲਸਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਜੋ ਰਿਲੀ ਨੇ ਕਿਹਾ ਕਿ ਸਿੰਘ ਨੇ ਖ਼ੁਦ ਨੂੰ ਅਤੇ ਆਪਣੇ ਪੁੱਤਰ ਨੂੰ ਸ਼ਰਮਸਾਰ ਕੀਤਾ ਹੈ, ਜਿਸਨੂੰ ਉਹ ਨਿਊਜ਼ੀਲੈਂਡ ਵਿੱਚ ਮਿਲਣ ਆਇਆ ਸੀ। ਵੈੱਬਸਾਈਟ ਮੁਤਾਬਕ,”ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਦੀਆਂ ਤਿੰਨ ਪੀੜਤਾਂ ਵਿੱਚੋਂ ਹਰੇਕ ਨੂੰ ਭਾਵਨਾਤਮਕ ਨੁਕਸਾਨ ਦੇ ਹਰਜਾਨੇ ਵਜੋਂ 1,000 ਨਿਊਜ਼ੀਲੈਂਡ ਡਾਲਰ ਅਦਾ ਕਰਨ ਦੀ ਸਜ਼ਾ ਸੁਣਾਈ”।