ਆਸਟ੍ਰੇਲੀਆ ‘ਚ ਵਾਪਰਿਆ ਹਵਾਈ ਜਹਾਜ਼ ਹਾਦਸਾ, 10 ਲੋਕ ਜ਼ਖਮੀ

ਆਸਟ੍ਰੇਲੀਆ ਦੇ ਗ੍ਰੇਟ ਬੈਰੀਅਰ ਰੀਫ ਦੇ ਇਕ ਛੋਟੇ ਜਿਹੇ ਟਾਪੂ ‘ਤੇ ਇਕ ਹਲਕੇ ਜਹਾਜ਼ ਦੇ ਰਨਵੇ ‘ਤੇ ਡਿੱਗਣ ਕਾਰਨ 10 ਯਾਤਰੀ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆਈ ਅਖ਼ਬਾਰ ਨੇ ਦੱਸਿਆ ਕਿ ਜਹਾਜ਼ ਨੇ 10 ਲੋਕਾਂ ਨੂੰ ਲੈ ਕੇ ਸੋਮਵਾਰ ਸਵੇਰੇ ਕੇਰਨਜ਼ ਲਈ ਨਿਰਧਾਰਤ ਸੇਵਾ ‘ਤੇ ਉਡਾਣ ਭਰੀ ਸੀ। ਉਡਾਣ ਭਰਨ ਦੇ ਤੁਰੰਤ ਬਾਅਦ ਜਹਾਜ਼ ਬ੍ਰਿਸਬੇਨ ਦੇ ਉੱਤਰ-ਪੱਛਮ ਵਿਚ ਲਗਭਗ 1,600 ਕਿਲੋਮੀਟਰ ਦੂਰ ਲਿਜ਼ਾਰਡ ਆਈਲੈਂਡ ਦੇ ਰਨਵੇਅ ‘ਤੇ ਵਾਪਸ ਆ ਰਿਹਾ ਸੀ।

ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਜਹਾਜ਼ ਦੇ ਬੁਰੀ ਤਰ੍ਹਾਂ ਨੁਕਸਾਨੇ ਗਏ ਢਾਂਚੇ ਜ਼ਮੀਨ ‘ਤੇ ਖਿੱਲਰੇ ਦੇਖੇ ਜਾ ਸਕਦੇ ਹਨ। ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਗਸ ਮਿਸ਼ੇਲ ਨੇ ਕਿਹਾ ਕਿ ਟਾਊਨਸਵਿਲੇ ਏਅਰਲਾਈਨਜ਼ ਦੁਆਰਾ ਸੰਚਾਲਿਤ ਸੇਸਨਾ 208 ਦਾ ਇੰਜਣ ਚੜ੍ਹਾਈ ਦੌਰਾਨ ਫੇਲ ਹੋ ਗਿਆ ਅਤੇ ਪਾਇਲਟ ਨੇ ਟਾਪੂ ‘ਤੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਹਾਜ਼ ਕਰੈਸ਼ ਹੋ ਗਿਆ।