ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਲਗਾਈ ਰੋਕ, ਹੁਣ ਸਮੁੰਦਰ ਕੰਢੇ ਜਾਂ ਕਿਸੇ ਰਿਸੋਰਟ ‘ਚ ਨਹੀਂ ਹੋਣਗੇ ਅਨੰਦ ਕਾਰਜ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਨੰਦ ਕਾਰਜ ਨੂੰ ਲੈ ਕੇ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਰੋਕ ਲਗਾ ਦਿਤੀ ਹੈ। ਡੈਸਟੀਨੇਸ਼ਨ ਵੈਡਿੰਗ ‘ਚ ਲੋਕ ਥੀਮ ਅਧਾਰਿਤ ਵਿਆਹ ਜਿਵੇਂ ਕਿ ਬੀਚ ਕਿਨਾਰੇ ਜਾਂ ਫੇਰ ਕਿਸੇ ਰਿਸੋਰਟ ‘ਚ ਕਰਦੇ ਹਨ।

ਲੰਘੇ ਦਿਨੀ ਕਈ ਥਾਵਾਂ ‘ਤੇ ਬੀਚ ‘ਤੇ ਆਨੰਦ ਕਾਰਜ ਕਰਵਾਉਣ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਨੂੰ ਦੇਖਦਿਆਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਵਿਆਹ ਦੀ ਪਾਰਟੀ ਤੁਸੀਂ ਕੀਤੇ ਵੀ ਕਰ ਸਕਦੇ ਹੋ ਪਰ ਲਾਵਾਂ ਗੁਰਦੁਆਰਾ ਸਾਹਿਬ ‘ਚ ਹੀ ਲੈਣੀਆਂ ਪੈਣਗੀਆਂ।