ਯਾਦਗਾਰੀ ਬਣੇ ਮਰੇ ਬ੍ਰਿਜ ਦੇ ਸਲਾਨਾ ਪੰਜਾਬੀ ਵਿਰਾਸਤ ਮੇਲੇ ਚ ਭੰਗੜਾ ਗਿਧਾ ਟੀਮਾਂ ਨੇ ਖੂਬ ਬੰਨਿਆ ਰੰਗ

ਐਡੀਲੇਡ 16 ਅਕਤੂਬਰ (ਗੁਰਮੀਤ ਸਿੰਘ ਵਾਲੀਆ) ਮਰੇ ਬ੍ਰਿਜ ਬ੍ਰਿੰਕਲੇ ਰੋਡ ਮਰੇ ਬ੍ਰਿਜ ਰੇਸਿੰਗ ਕਲੱਬ ਦੇ ਸਲਾਨਾ ਪੰਜਾਬੀ ਵਿਰਾਸਤ ਮੇਲੇ ਚ ਭੰਗੜਾ ਗਿਧਾ ਟੀਮਾਂ ਨੇ ਖੂਬ ਰੰਗ ਬੰਨਿਆ। ਹਰ ਸਾਲ ਵਾਂਗ ਸਰਪ੍ਰਸਤ ਜਗਤਾਰ ਸਿੰਘ ਨਾਗਰੀ,ਧੰਮੀ ਜਟਾਣਾ,ਮਾਸਟਰ ਮਨਜੀਤ ਸਿੰਘ,ਰਵਿੰਦਰ ਸ਼ੋਕਰ, ਸਰਬਨ ਸਿੰਘ ਰੰਧਾਵਾ,ਸਰਬਜੀਤ ਸੌਢਾ,ਪੁਨੀਤਪਾਲ ਬਾਜਵਾ,ਦਵਿੰਦਰ ਖਹਿਰਾ,ਰਜ਼ਤ ਖੁਰਾਣਾ,ਅਵਤਾਰ ਬਰਾੜ,ਸੱਤਾ ਸਿਧਾਣਾ,ਸੁਖਵੰਤ ਸਿੰਘ,ਗੈਰੀ ਢਿੱਲੋਂ,ਗੁਰਦੀਪ ਪਾਬਲਾ ,ਜਸਵਿੰਦਰ ਚੀਮਾ ਤੇ ਰਵਿੰਦਰ ਸਿੰਘ ਸਰਾਭਾ, ਸਮੇਤ ਟੀਮ ਵੱਲੋਂ ਮੇਲੇ ਨੂੰ ਵੱਖ-ਵੱਖ ਰੰਗਾਂ ਚ ਪੇਸ਼ ਕਰਨ ਲਈ ਸੁਚੱਜੇ ਪ੍ਰਬੰਧਾਂ ਹੇਠ ਕਰਵਾਇਆ ਗਿਆ। ਸਟੇਜ ਦੀ ਸੇਵਾ ਸਰਦਾਰ ਮਹਿੰਗਾ ਸਿੰਘ ਸੰਘਰ,ਮੋਹਨ ਸਿੰਘ ਮਲਹਾਂਸ ਨੇ ਬਾਖੂਬੀ ਨਿਭਾਈ।

ਅਨੇਕਾਂ ਵੰਨਗੀਆਂ ਦੀ ਪੇਸ਼ਕਾਰੀ ਵੇਖਣ ਯੋਗ ਰਹੀ ਲੋਕਲ ਗਾਇਕਾਂ ਤੇ ਗਾਇਕ ਜੋੜੀ ਉੱਘੇ ਗਾਇਕ ਨਿਰਮਾਨ ਤੇ ਪਰਵੀਣ ਪਰਥੀਆ ਨੇ ਚੋਟੀ ਦੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ। ਭੰਗੜਾ ਗਿੱਧਾ ਟੀਮਾਂ ਨੇ ਭੰਗੜੇ ਦੀ ਬੇਹਤਰੀਨ ਪੇਸ਼ਕਾਰੀ ਕੀਤੀ ਤੇ ਦਰਸ਼ਕਾਂ ਨੇ ਭੰਗੜੇ ਪਾਉਂਦੇ ਹੋਏ ਮੇਲੇ ਦਾ ਆਨੰਦ ਮਾਣਿਆ। ਕਰਨ ਬਰਾੜ ਵੱਲੋਂ ਬਰਾੜ ਐਂਟੀਕ ਹਾਊਸ ਵਿੱਚ ਭਿੰਨ ਭਿੰਨ ਪੁਰਾਣੀਆ ਪੰਜਾਬ ਦੀ ਮਨਮੋਹਕ ਪਰੰਪਰਾ ਸੱਭਿਆਚਾਰ, ਕਲਾ, ਸੰਗੀਤ ਨਾਲ ਸਬੰਧਤ ਵਸਤਾਂ ਵਿਖ਼ਾਈਆ ਅਤੇ ਪੰਜਾਬੀ ਗੀਤ ਗੂੰਜਦੇ ਰਹੇ, ਜਿਸਦਾ ਸਭਨਾਂ ਨੇ ਫੋਟੋ ਖਿਚਵਾ ਕੇ ਆਨੰਦ ਮਾਣਿਆ।

ਇਸ ਤੋਂ ਇਲਾਵਾ, ਰੱਸਾਕਸੀ, ਭੰਗੜਾ, ਗਿੱਧਾ, ਵਾਲੀਬਾਲ ਦੇ ਸ਼ੂਟਿੰਗ ਮੈਚ, ਸਪੋਰਟਸ, ਇਨਾਮ ਤੇ ਹੋਰ ਕਈ ਵੰਨਗੀਆਂ ਦਾ ਸਭਨਾਂ ਨੇ ਰੰਗ ਮਾਣਿਆ।ਪਹਿਲੇ ਦੂਜੇ ਨੰਬਰ ਤੇ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ। ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਨੇਤਾਵਾਂ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤੀ। ਜਗਤਾਰ ਸਿੰਘ ਨਾਗਰੀ ਨੇ ਮੇਲੇ ਚ ਵੱਡੀ ਗਿਣਤੀ ਚ ਪਰਿਵਾਰਾਂ ਸਮੇਤ ਦੂਰ ਦੁਰੇਡਿਓ ਪਹੁੰਚੀਆਂ ਸ਼ਖਸੀਅਤਾਂ ਨੂੰ ਜੀ ਆਇਆ ਆਖਦੇ ਹੋਏ ਤਹਿ ਦਿਲੋਂ ਧੰਨਵਾਦ ਕੀਤਾ।