ਇਜ਼ਰਾਈਲ ਵੱਲੋਂ 10 ਲੱਖ ਲੋਕਾਂ ਨੂੰ ਗਾਜ਼ਾ ਖਾਲੀ ਕਰਨ ਦੇ ਹੁਕਮ

ਇਜ਼ਰਾਇਲੀ ਫ਼ੌਜ ਨੇ ਕਰੀਬ 10 ਲੱਖ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਦਾ ਇਲਾਕਾ ਖਾਲੀ ਕਰ ਕੇ ਦੱਖਣ ਵਾਲੇ ਪਾਸੇ ਜਾਣ ਦੇ ਹੁਕਮ ਦਿੱਤੇ ਹਨ। ਇਜ਼ਰਾਇਲੀ ਫ਼ੌਜ ਦੇ ਹੁਕਮਾਂ ਮਗਰੋਂ ਵੱਡੇ ਪੱਧਰ ’ਤੇ ਫਲਸਤੀਨੀਆਂ ਨੇ ਹਿਜਰਤ ਸ਼ੁਰੂ ਕਰ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਉਨ੍ਹਾਂ ਦੀਆਂ ਕੁਝ ਟੁਕੜੀਆਂ ਟੈਂਕਾਂ ਨਾਲ ਗਾਜ਼ਾ ਪੱਟੀ ਅੰਦਰ ਦਾਖ਼ਲ ਹੋ ਕੇ ਕਾਰਵਾਈ ਆਰੰਭ ਚੁੱਕੀਆਂ ਹਨ। ਇਜ਼ਰਾਈਲ ਨੇ ਕਿਹਾ ਕਿ ਜਵਾਨਾਂ ਵੱਲੋਂ ਬੰਦੀਆਂ ਨੂੰ ਛੁਡਾਉਣ ਤੇ ਅਤਿਵਾਦੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਾਸ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ਛੱਡ ਕੇ ਜਾ ਰਹੇ ਕਾਫ਼ਲਿਆਂ ’ਤੇ ਕੀਤੇ ਗਏ ਹਵਾਈ ਹਮਲੇ ’ਚ 70 ਵਿਅਕਤੀ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਨੇ ਖ਼ਬਰਦਾਰ ਕੀਤਾ ਹੈ ਕਿ 24 ਘੰਟਿਆਂ ਦੇ ਅੰਦਰ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੇ ਜਾਨ ਬਚਾ ਕੇ ਭੱਜਣਾ ਘਾਤਕ ਸਾਬਿਤ ਹੋ ਸਕਦਾ ਹੈ।