ਅਮਰੀਕਾ ਦੇ ਸੂਬੇ ਵਰਜੀਨੀਆ ਚ’ ਇਕ ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ ਨਾਮੀਂ ਦੇ ਚੈੱਕ ਕੈਸ਼ ਨਾਮੀਂ ਸਟੋਰ ਤੇ ਫਾਇਰ ਬੰਬ ਦੇ ਨਾਲ ਉਸ ਨੂੰ ਮਾਰਣ ਦੀ ਕੋਸ਼ਿਸ਼ ਹੋਈ ਨਾਕਾਮ

ਅਮਰੀਕਾ ਦੇ ਸੂਬੇ ਵਰਜੀਨੀਆ ਚ’ ਇਕ ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ ਨਾਮੀਂ ਦੇ ਚੈੱਕ ਕੈਸ਼ ਨਾਮੀਂ ਸਟੋਰ ਤੇ ਫਾਇਰ ਬੰਬ ਦੇ ਨਾਲ ਉਸ ਨੂੰ ਮਾਰਣ ਦੀ ਕੋਸ਼ਿਸ਼ ਹੋਈ ਨਾਕਾਮ

ਹਮਲਾਵਰ ਜੇਲ ਚ’ ਬੰਦ

ਵਰਜੀਨੀਆ,23 ਮਈ ( ਰਾਜ ਗੋਗਨਾ )- ਬੀਤੀਂ ਸ਼ਾਮ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਫੈਅਰ ਫੈਕਸ ਚ’ ਸਥਿੱਤ ਸਟੋਰ ਮਾਲਿਕ ਇਕ ਸਿੱਖ ਪੰਜਾਬੀ ਕੁਲਵਿੰਦਰ ਸਿੰਘ ਫਲੋਰਾ ਦੇ ਸਟੋਰ ਤੇ ਉਸ ਨੂੰ ਮਾਰਨ ਦੀ ਸਾਜਿਸ ਨੂੰ ਲੈ ਕੇ ਇਕ ਫਾਇਰ ਬੰਬ ਦੇ ਨਾਲ ਜਿੱਥੇ ਉਸ ਦੇ ਸਟੋਰ ਅਤੇ ਉਸ ਨੂੰ ਜਾਨੋਂ ਮਾਰਨ ਦੇ ਬਾਰੇ ਖ਼ਬਰ ਸਾਹਮਣੇ ਆਈ ਹੈ।ਜਿਸ ਉੱਤੇ ਉਸ ਦੇ ਸਟੋਰ ਨੂੰ ਭਾਰੀ ਨੁਕਸਾਨ ਦੇ ਨਾਲ ਉਸ ਅੱਤਵਾਦੀ ਨੇ ਫਾਇਰ ਬੰਬ ਦਾ ਸਹਾਰਾ ਲੈ ਕੇ ਉਸ ਤੇ ਜਾਨ ਲੇਵਾ ਹਮਲਾ ਕੀਤਾ। ਪਰ ਉਸ ਵਿਅਕਤੀ ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਨੇ ਬੜੀ ਨਿੱਡਰਤਾ ਦੇ ਨਾਲ ਜਦੋਂ ਦੇਖਿਆ, ਮੁਕਾਬਲਾ ਕੀਤਾ।ਹਮਲਾਵਰ ਜਿਸ ਨੂੰ ਪੁਲਿਸ ਨੇ ਗਿਫਤਾਰ ਕਰ ਲਿਆ ਹੈ। ਜਿਸ ਦੀ ਪਹਿਚਾਣ ਕ੍ਰਿਸਟੋਫਰ ਟੈਰਲ ਵਜੋਂ ਹੋਈ ਹੈ।

ਇਸ ਹਮਲਾਵਰ ਦਾ ਨਿੱਡਰਤਾ ਦੇ ਨਾਲ ਮੁਕਾਬਲਾ ਕਰਦੇ ਹੋਏ ਪੈਰਾ ਦੇ ਨਾਲ ਬੰਬ ਨੂੰ ਜਦੋਂ ਸੁੱਟਿਆ, ਜੋ ਉਸ ਦੇ ਉੱਤੇ ਜਦੋਂ ਡਿੱਗਿਆ, ਤਾ ਉਹ ਜ਼ਖਮੀ ਜੋ ਗਿਆ,ਸਟੋਰ ਮਾਲਿਕ ਫਲੋਰਾ ਨੇ ਜਦੋਂ ਦੇਖਿਆ, ਇਕ ਫਾਇਰ ਬੰਬ ਸੁੱਟਣ ਵਾਲਾ ਵਿਅਕਤੀ ਆਪਣੇ ਫੋਨ ਤੇ ਕਿਸੇ ਨਾਲ ਗੱਲ ਕਰਦਾ ਹੋਇਆ ਵੀਡੀੳ ਬਣਾ ਰਿਹਾ ਹੈ। ਕੈਸ਼ ਚੈਕਿੰਗ ਅਤੇ ਵੈਸਟਰਨ ਯੂਨੀਅਨ ਦੇ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਨੇ ਬੜੀ ਮੂਸਤੈਦੀ ਦੈ ਨਾਲ ਉਸ ਫਾਇਰ ਬੰਬ ਨੂੰ ਆਪਣੇ ਪੈਰਾਂ ਦੇ ਨਾਲ ਜਦੋਂ ਕਿੱਕ ਮਾਰੀ ਤਾ ਉਹ ਉਸ ਉਸ ਉੱਤੇ ਨਾਂ ਡਿੱਗਾ,ਅਤੇ ਉਹ ਜ਼ਖ਼ਮੀ ਹਾਲਤ ਚ’ ਉੱਥੋਂ ਭੱਜ ਗਿਆ,ਜਦੋਂ ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਵੱਲੋ ਪੁਲਿਸ ਨੂੰ ਕਾਲ ਕੀਤੀ ਗਈ ਅਤੇ ਭਾਰੀ ਗਿਣਤੀ ਚ’ ਪੁਲਿਸ ਅਤੇ ਫਾਇਰ ਬ੍ਰਿਗੈਡ ਦੀ ਪਹੁੰਚਿਆਂ ਗੱਡੀਆਂ ਵੱਲੋ ਇਲਾਕਾ ਸੀਲ ਕੀਤਾ ਗਿਆ, ਪਰ ਹੈਲੀਕੈਪਟਰ ਦੀ ਮਦਦ ਦੇ ਨਾਲ ਹਮਲਾਵਰ ਨੂੰ ਕੁਝ ਹੀ ਮਿੰਟਾਂ ਚ’ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਜੇਲ ਚ’ ਬੰਦ ਕਰ ਦਿੱਤਾ ਹੈ। ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਇਸ ਜਾਨ ਲੇਵਾ ਅਤੇ ਬਿਜਨੈੱਸ ਨੂੰ ਨੂੰ ਨੁਕਸਾਨ ਪਹੁੰਚਣ ਦੇ ਪਿੱਛੇ ਕਿਸ ਦਾ ਹੱਥ ਹੈ।ਜਾਂਚ ਜਾਰੀ ਹੈ।

ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 18 ਸਾਲ ਤੋ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ। ਜਿਸ ਦਾ ਇੱਥੇ ਬੁਹੁਤ ਰਸੂਖ ਅਤੇ ਸਤਿਕਾਰ ਹੈ। ਪਰ ਉਸ ਦੇ ਸਟੋਰ ਅਤੇ ਉਸ ਨੂੰ ਮਾਰਨ ਦੀ ਸ਼ਾਜਿਸ਼ ਪਿੱਛੇ ਕਿਸ ਦਾ ਹੱਥ ਹੈ, ਪੁਲਿਸ ਇਸ ਦੀ ਪੂਰੀ ਜਾਂਚ ਕਰ ਰਹੀ ਹੈ।