ਇਜ਼ਰਾਈਲ ’ਚ ਫਸੇ 230 ਭਾਰਤੀ ਅੱਜ ਰਾਤ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਦੇਸ਼ ਪਰਤਣਗੇ

ਇਜ਼ਰਾਈਲ ‘ਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਲਈ ਪਹਿਲੀ ਚਾਰਟਰ ਉਡਾਣ ਅੱਜ ਬੇਨ ਗੁਰੀਅਨ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲ ਵਿੱਚ ਰਹਿਣ ਵਾਲੇ 230 ਭਾਰਤੀ ਅੱਜ ਦੀ ਉਡਾਣ ਵਿੱਚ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਭਾਰਤ ਲਈ ਰਵਾਨਾ ਹੋਣਗੇ। ਭਾਰਤੀ ਦੂਤਘਰ ਨੇ ਵਿਸ਼ੇਸ਼ ਉਡਾਣ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਦੀ ਪਹਿਲੀ ਸੂਚੀ ਨੂੰ ਈਮੇਲ ਕੀਤਾ ਹੈ। ਦੂਜੇ ਰਜਿਸਟਰਡ ਲੋਕਾਂ ਨੂੰ ਆਉਣ ਵਾਲੀਆਂ ਉਡਾਣਾਂ ਲਈ ਦੱਸਿਆ ਜਾਵੇਗਾ।