ਐਡੀਲੇਡ ਚ ਉਘੇ ਲੇਖਕ ਡਾਕਟਰ ਹਰਪਾਲ ਸਿੰਘ ਪੰਨੂ ਦਾ ਰੂਬਰੂ ਸਮਾਗਮ ਯਾਦਗਾਰੀ ਬਣਿਆ

(ਐਡੀਲੇਡ 12 ਅਕਤੂਬਰ ਗੁਰਮੀਤ ਸਿੰਘ ਵਾਲੀਆ )ਐਡੀਲੇਡ ਵੁੁਡ ਵਿਲੇ ਹਾਕੀ ਕਲੱਬ ਚ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੀ ਸਮੂਹ ਟੀਮ ਵੱਲੋਂ ਸਾਂਝੇ ਉਪਰਾਲੇ ਨਾਲ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕ ਹਰਪਾਲ ਸਿੰਘ ਪੰਨੂ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ| ਜਿਸ ਵਿੱਚ ਐਡੀਲੇਡ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਕਵੀਆਂ ਲੇਖਕਾਂ ਨੇ ਵੱਡੀ ਗਿਣਤੀ ਸ਼ਿਰਕਤ ਕੀਤੀ |ਅਲਗੋਜੇ ਦੀ ਧੁੰਨ ਤੇ ਗੀਤਾ ਦੀ ਪੇਸ਼ਕਾਰੀ ਨਾਲ ਸਮਾਗਮ ਦੀ ਆਰੰਭਤਾ ਹੋਈ | ਹਰਪਾਲ ਸਿੰਘ ਪੰਨੂ ਨਾਲ ਦੋ ਘੰਟੇ ਤੋਂ ਵੱਧ ਦੇ ਸਮੇਂ ਚ ਸਰੋਤਿਆਂ ਨਾਲ ਆਪਣੀ ਜੀਵਨ ਦੇ ਤਜਰਬੇ ਅਤੀ ਰੌਚਿਕ ਢੰਗ ਨਾਲ ਸਾਂਝੇ ਕੀਤੇ| ਉਹਨਾਂ ਨੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਜਿੱਥੇ ਦਰਸ਼ਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ ਉੱਥੇ ਉਹਨਾਂ ਦੀਆਂ ਮਿੱਠੀਆਂ ਗੱਲਾਂ ਬਾਤਾਂ ਨੇ ਸਰੋਤਿਆਂ ਨੂੰ ਖੂਬ ਹਸਾਇਆ |

ਪੰਜਾਬੀ ਜੁੁਬਾਨ ਨਾਲ ਪਿਆਰ ਕਰਨ ਵਾਲੇ ਲਹਿੰਦੇ ਤੇ ਚੜਦੇ ਪੰਜਾਬੀਆਂ ਨੇ ਸ਼ਿਰਕਤ ਕਰਕੇ ਸਮਾਗਮ ਦਾ ਖੂੱਬ ਅਨੰਦ ਮਾਣਿਆ| ਲੰਬਾ ਸਮਾਂ ਚੱਲੇ ਇਸ ਸਮਾਗਮ ਵਿੱਚ ਜਿੱਥੇ ਸਰੋਤਿਆਂ ਨੇ ਉਹਨਾਂ ਦੀਆਂ ਮਿਠਾਸ ਭਰੀਆਂ ਗੱਲਾਂ ਤਜਰਬਿਆਂ ਦਾ ਆਨੰਦ ਮਾਣਿਆ ਉੱਥੇ ਸਵਾਲ ਜਵਾਬ ਰਾਹੀਂ ਡਾਕਟਰ ਹਰਪਾਲ ਪੰਨੂ ਨੇ ਅਨੇਕਾਂ ਸਵਾਲਾਂ ਦੇ ਜਵਾਬ ਇਸ ਕਦਰ ਤਰਕ ਨਾਲ ਦਿੱਤੇ ਕਿ ਸਰੋਤਿਆਂ ਨੇ ਜਿੰਦਗੀ ਨੂੰ ਸੇਧ ਦੇਣ ਵਾਲੇ ਇਹ ਪਲ ਬਣੇ|ਮਿੰਟੂ ਬਰਾੜ ਨੇ ਐਡੀਲੇਡ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਕਵੀਆਂ ਲੇਖਕਾਂ ਨੇ ਵੱਡੀ ਗਿਣਤੀ ਸ਼ਿਰਕਤ ਕੀਤੀ ਦਾ ਧੰਨਵਾਦ ਕੀਤਾ ਕਰਦਿਆ ਤਹਿ ਦਿਲੋਂ ਪੰਨੂ ਜੀ ਦਾ ਸਤਿਕਾਰ ਕੀਤਾ ਜਿਹਨਾਂ ਦੇ ਬਚਨਾਂ ਨੇ ਇਸ ਨੂੰ ਸਦੀਵੀ ਯਾਦਗਾਰ ਬਣਾਇਆ

ਮਿੰਟੂ ਬਰਾੜ ਬਿਸ਼ਾਰਤ ਸ਼ੰਮੀ,ਡਾਕਟਰ ਮੁਹੰਮਦ ਅਫਜ਼ਲ ਮਹਿਮੂਦ, ਸਰਦਾਰ ਬਲਵੰਤ ਸਿੰਘ ਪ੍ਰਧਾਨ ਸਮੇਤ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਪੰਨੂ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ |