ਆਸਟ੍ਰੇਲੀਆ ‘ਚ ਵਰਕਰਾਂ ਲਈ ਨਵਾਂ ‘ਬਿੱਲ’ ਪੇਸ਼, ਸਰਕਾਰ ਦੇਵੇਗੀ ਵੱਡੀ ਰਾਹਤ

ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਇਸ ਹਫ਼ਤੇ ਆਸਟ੍ਰੇਲੀਆਈ ਸੰਸਦ ‘ਚ ਇਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ। ਇਸ ਤਹਿਤ ਕਰਮਚਾਰੀ ਨੂੰ ਡਿਊਟੀ ਖ਼ਤਮ ਹੋਣ ਤੋਂ ਬਾਅਦ ਬੌਸ ਦੀ ਕਾਲ ਅਟੈਂਡ ਕਰਨੀ ਜ਼ਰੂਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕਰਮਚਾਰੀ ਨੂੰ ਡਿਊਟੀ ਤੋਂ ਬਾਅਦ ਕੋਈ ਵੀ ਦਫ਼ਤਰੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ।

ਬਿੱਲ ਦੇ ਖਰੜੇ ਮੁਤਾਬਕ ਜੇਕਰ ਕੋਈ ਅਧਿਕਾਰੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਆਪਣੇ ਕਰਮਚਾਰੀ ‘ਤੇ ਕਿਸੇ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਕਰਦਾ ਹੈ ਜਾਂ ਦਬਾਅ ਪਾਉਂਦਾ ਹੈ ਤਾਂ ਉਸ ਨੂੰ ਭਾਰੀ ਮੁਆਵਜ਼ਾ ਦੇਣਾ ਪਵੇਗਾ। ਇਹ ਤੈਅ ਹੈ ਕਿ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਤੋਂ ਇਲਾਵਾ ਵਿਰੋਧੀ ਧਿਰ ਵੀ ਇਸ ਬਿੱਲ ਦਾ ਪੂਰਾ ਸਮਰਥਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਦੇਸ਼ ਦੀਆਂ ਕੰਪਨੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਕਾਨੂੰਨ ਦਾ ਪਾਲਣ ਕਰਨਾ ਹੋਵੇਗਾ। ਜੇਕਰ ਕੰਪਨੀਆਂ ਕਿਸੇ ਕਰਮਚਾਰੀ ਨੂੰ 24 ਘੰਟੇ ਲਈ ਤਨਖਾਹ ਨਹੀਂ ਦਿੰਦੀਆਂ ਤਾਂ ਉਹ ਉਸ ਤੋਂ ਇੰਨੇ ਘੰਟੇ ਕੰਮ ਨਹੀਂ ਕਰਵਾ ਸਕਦੀਆਂ।