ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐੈਂਥਨੀ ਅਲਬਾਨੀਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੀਨੀ ਮੂਲ ਦੀ ਆਸਟ੍ਰੇਲੀਆਈ ਜਰਨਲਿਸਟ ਚੈਂਗ ਲੀਅ, ਜਿਸਨੂੰ ਚੀਨ ਵਿੱਚ ਜਾਸੂਸੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ, ਵਾਪਿਸ ਆਪਣੇ ਮੁਲਕ ਆਸਟ੍ਰੇਲੀਆ ਪਰਤ ਆਈ ਹੈ।
48 ਸਾਲਾ ਚੈਂਗ ਦੇ 2 ਬੱਚੇ ਵੀ ਹਨ, ਜੋ ਮੈਲਬੋਰਨ ਰਹਿ ਰਹੇ ਹਨ। ਅਲਬਾਨੀਜ਼ ਨੇ ਦੱਸਿਆ ਕਿ ਚੈਂਗ ਦੀ ਰਿਹਾਈ ਲਈ ਉਨ੍ਹਾਂ ਨੇ ਚੀਨ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਹੈ। ਚੀਨ ਦੀ ਨੈਸ਼ਨਲ ਸਕਿਓਰਟੀ ਪੁਲਿਸ ਅਨੁਸਾਰ ਚੈਂਗ ਨੂੰ ਮਈ 2020 ਵਿੱਚ ਇੱਕ ਵਿਦੇਸ਼ੀ ਕੰਪਨੀ ਨੇ ਸੰਪਰਕ ਕੀਤਾ ਸੀ ਅਤੇ ਉਸਨੂੰ ਕੁਝ ਗੁਪਤ ਜਾਣਕਾਰੀ ਮੁੱਹਈਆ ਕਰਵਾਈ ਸੀ, ਇਹ ਜਾਣਕਾਰੀ ਹਾਸਿਲ ਕਰਨਾ ਨਿਯਮਾਂ ਅਨੁਸਾਰ ਆਪਣੇ ਮਾਲਕ ਨਾਲ ਇੱਕ ਵੱਡਾ ਧੋਖਾ ਸੀ ਤੇ ਇਸ ਲਈ ਦੋਸ਼ੀ ਕਰਾਰ ਦਿੰਦਿਆਂ ਉਸਨੂੰ 2 ਸਾਲ 11 ਮਹੀਨਿਆਂ ਦੀ ਸਜਾ ਸੁਣਾਈ ਗਈ ਸੀ।