ਦੁਨੀਆ ‘ਚ ਵੱਖ-ਵੱਖ ਕੰਪਨੀਆਂ ਅਜਿਹੇ ਫੋਨ ਬਣਾ ਰਹੀਆਂ ਹਨ, ਜੋ ਐਡਵਾਂਸ ਫੀਚਰਸ ਹੋਣ ਦੇ ਨਾਲ-ਨਾਲ ਦੇਖਣ ‘ਚ ਵੀ ਬਹੁਤ ਖੂਬਸੂਰਤ ਹਨ ਪਰ ਜੇਕਰ ਆਈਫੋਨ ਦੀ ਗੱਲ ਕਰੀਏ ਤਾਂ ਕੋਈ ਵੀ ਫੋਨ ਇਸ ਦੇ ਕ੍ਰੇਜ਼ ਦੀ ਬਰਾਬਰੀ ਨਹੀਂ ਕਰ ਸਕਿਆ। ਹਾਲ ਹੀ ਵਿਚ ਆਈਫੋਨ-15 ਲਾਂਚ ਕੀਤਾ ਗਿਆ ਹੈ।
ਇਸ ਨੂੰ ਖਰੀਦਣ ਲਈ ਲੋਕ ਕੁਝ ਵੀ ਕਰਨ ਨੂੰ ਤਿਆਰ ਹਨ। ਐਪਲ ਸਟੋਰਾਂ ਅਤੇ ਮਾਲਜ਼ ‘ਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਪਰ ਇਕ ਥਾਂ ‘ਤੇ ਕੁਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ।
ਅਮਰੀਕਾ ਦੇ ਫਿਲਾਡੇਲਫੀਆ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਐਪਲ ਸਟੋਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਖੜੇ ਹਨ। ਇੱਥੇ ਕੋਈ ਸਟੋਰ ਤੋਂ ਫੋਨ ਨਹੀਂ ਖਰੀਦ ਰਿਹਾ, ਸਗੋਂ ਕੁਝ ਲੋਕ ਇਨ੍ਹਾਂ ਨੂੰ ਲੁੱਟਦੇ ਨਜ਼ਰ ਆ ਰਹੇ ਹਨ।