ਵਾਸ਼ਿੰਗਟਨ, 17 ਫਰਵਰੀ (ਰਾਜ ਗੋਗਨਾ )-ਭਾਰਤੀ ਮੂਲ ਦੀ ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ਪਸਟ ਕੀਤਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਤਿਆਰ ਹਨ।ਉਹਨਾਂ ਕਿਹਾ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਉਸ ਦੀ ਯੋਗਤਾ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ‘ਵਾਲ ਸਟਰੀਟ ਜਰਨਲ’ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ਵਿੱਚ ਉਹਨਾਂ ਵੱਲੋ ਇਹ ਟਿੱਪਣੀਆਂ ਕੀਤੀਆਂ। ਅਤੇ ਕਿਹਾ ਕਿ ‘ਮੈਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਾਂ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਹਰ ਕੋਈ ਜਿਸ ਨੇ ਮੈਨੂੰ ਦੇਖਿਆ ਹੈ ਉਹ ਮੇਰੀ ਯੋਗਤਾ ਬਾਰੇ ਜਾਣਦਾ ਹੈ। ਕਮਲਾ ਹੈਰਿਸ ਦੀਆਂ ਟਿੱਪਣੀਆਂ ਅਜਿਹੇ ਸਮੇਂ ‘ਚ ਅਹਿਮ ਹੋ ਗਈਆਂ ਹਨ, ਜਦੋਂ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ (81) ਦੀ ਉਮਰ ਅਤੇ ਯਾਦਦਾਸ਼ਤ ਦੀ ਕਾਫੀ ਆਲੋਚਨਾ ਹੋ ਰਹੀ ਹੈ।