ਅਮਰੀਕਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਮੈਰੀਲੈਂਡ ਸੂਬੇ ‘ਚ ਇਕ ਭਾਰਤੀ ਜੋੜਾ ਅਤੇ ਉਨ੍ਹਾਂ ਦਾ ਛੇ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਯੋਗੇਸ਼ ਐੱਚ. ਨਾਗਰਾਜੱਪਾ (37), ਪ੍ਰਤਿਭਾ ਵਾਈ. ਅਮਰਨਾਥ (37) ਅਤੇ ਯਸ਼ ਹੋਨਾਲ (6) ਵਜੋਂ ਹੋਈ ਹੈ।
ਪੁਲਿਸ ਨੂੰ ਖ਼ੁਦਕੁਸ਼ੀ ਜਾਂ ਕਤਲ ਕੀਤੇ ਜਾਣ ਦਾ ਸ਼ੱਕ ਹੈ। ਪੁਲਿਸ ਨੇ ਦਸਿਆ ਕਿ ਤਿੰਨੋਂ ਮ੍ਰਿਤਕ ਕਰਨਾਟਕ ਦੇ ਵਸਨੀਕ ਹਨ ਅਤੇ ਇਥੇ ਬਾਲਟੀਮੋਰ ਕਾਉਂਟੀ ਵਿੱਚ ਆਪਣੇ ਘਰ ਰਹਿ ਰਹੇ ਸਨ। ਪੁਲਿਸ ਨੇ ਦਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਆਖਰੀ ਵਾਰ ਮੰਗਲਵਾਰ ਸ਼ਾਮ ਨੂੰ ਦੇਖਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੁੱਖ ਮੈਡੀਕਲ ਅਫ਼ਸਰ ਦੇ ਦਫ਼ਤਰ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਬਾਲਟੀਮੋਰ ਕਾਉਂਟੀ ਦੇ ਕਾਰਜਕਾਰੀ ਜੌਨੀ ਓਲਸਜ਼ੇਵਸਕੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਉਹ ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।