ਸਿੱਖ ਬਜ਼ੁਰਗ ਕਤਲ ਮਾਮਲਾ: ਮੁਲਜ਼ਮ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਕੇਸ ਦਰਜ

ਕਾਰ ਦੀ ਟੱਕਰ ਤੋਂ ਬਾਅਦ 66 ਸਾਲਾ ਸਿੱਖ ਬਜ਼ੁਰਗ ਦੀ ਹੱਤਿਆ ਦੇ ਮਾਮਲੇ ’ਚ ਨਿਊਯਾਰਕ ਸਿਟੀ ਦੇ ਵਿਅਕਤੀ ਨੂੰ ਨਫ਼ਰਤੀ ਅਪਰਾਧਾਂ ਸਮੇਤ ਕਈ ਦੋਸ਼ ਲਗਾਏ ਗਏ ਹਨ। ਕੁਈਨਜ਼ ਕਾਊਂਟੀ ਦੀ ਜ਼ਿਲ੍ਹਾ ਅਟਾਰਨੀ ਅਨੁਸਾਰ ਗਿਲਬਰਟ ਔਗਸਟਿਨ (30), ਜੋ ਕਵੀਨਜ਼ ਦਾ ਰਹਿਣ ਵਾਲਾ ਹੈ, ਨੇ ਗੱਡੀਆਂ ਦੀ ਟੱਕਰ ਤੋਂ ਬਾਅਦ ਜਸਮੇਰ ਸਿੰਘ ’ਤੇ ਹਮਲਾ ਕੀਤਾ।

ਪ੍ਰਾਪਤ ਜਾਣਕਾਰੀ ਮੁਤਾਬਕ ਜਿਵੇਂ ਹੀ ਦੋ ਵਿਚਕਾਰ ਗਰਮਾ ਗਰਮੀ ਹੋਈ ਤਾਂ ਔਗਸਟਿਨ ਨੇ ਕਥਤਿ ਤੌਰ ‘ਤੇ ਜਸਮੇਰ ਸਿੰਘ ਨੂੰ ਪੱਗੜ ਵਾਲਾ ਕਿਹਾ। ਇਸ ਤੋਂ ਬਾਅਦ ਉਸ ਨੇ ਬਜ਼ੁਰਗ ਦੇ ਸਿਰ ਅਤੇ ਚਿਹਰੇ ‘ਤੇ ਤਿੰਨ ਵਾਰ ਮੁੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ‘ਤੇ ਵੱਜਿਆ। ਇਸ ਕਾਰਨ ਜਸਮੇਰ ਸਿੰਘ ਦੇ ਦਿਮਾਗ ‘ਤੇ ਸੱਟ ਲੱਗ ਗਈ ਅਤੇ ਉਸ ਨੂੰ ਹਸਪਤਾਲ ਲਜਿਾਇਆ ਗਿਆ, ਜਿੱਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ। ਔਗਸਟਿਨ ਨੂੰ 6 ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ।

ਜੇ ਉਹ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਸਮੇਰ ਸਿੰਘ ਦੇ ਬੇਟੇ ਨੇ ਕਿਹਾ ਕਿ ਉਹ ਪੜ੍ਹੇ-ਲਿਖੇ ਤੇ ਨੇਕ ਇਨਸਾਨ ਸਨ। ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਭਾਰਤ ਤੋਂ ਅਮਰੀਕਾ ਆਏ ਸਨ।