ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਗ੍ਰਿਫਤਾਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਵੀਰਵਾਰ (24 ਅਗਸਤ 2023) ਨੂੰ 2020 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਪਲਟਾਉਣ ਦੀ ਗੈਰ-ਕਾਨੂੰਨੀ ਯੋਜਨਾ ਬਣਾਉਣ ਦੀ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ਾਂ ਦਰਮਿਆਨ ਗ੍ਰਿਫਤਾਰ ਕੀਤਾ ਗਿਆ ਹੈ।

ਟਰੰਪ ਅਤੇ 18 ਹੋਰਾਂ ਨੂੰ ਪਿਛਲੇ ਹਫ਼ਤੇ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ‘ਤੇ ਡੈਮੋਕਰੇਟ ਜੋਅ ਬਾਈਡੇਨ ਤੋਂ ਰਾਸ਼ਟਰਪਤੀ ਚੋਣ ਦੀ ਹਾਰ ਨੂੰ ਉਲਟਾਉਣ ਲਈ ਇਕ ਵਿਸ਼ਾਲ ਸਾਜ਼ਿਸ਼ ਵਿਚ ਹਿੱਸਾ ਲੈਣ ਦਾ ਦੋਸ਼ ਲਗਾਇਆ ਗਿਆ ਸੀ। ਫੁਲਟਨ ਕਾਉਂਟੀ ਦਾ ਮੁਕੱਦਮਾ ਮਾਰਚ ਤੋਂ ਬਾਅਦ ਟਰੰਪ ਦੇ ਖਿਲਾਫ ਚੌਥਾ ਅਪਰਾਧਿਕ ਮਾਮਲਾ ਹੈ, ਜਦੋਂ ਉਹ ਯੂ.ਐੱਸ. ਦੇ ਇਤਿਹਾਸ ਵਿੱਚ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ ਸਨ।

ਦੂਜੇ ਸ਼ਹਿਰਾਂ ਵਿਚ ਟਰੰਪ ਨੂੰ ਮੱਗ ਸ਼ਾਟ ਲਈ ਪੋਜ਼ ਦੇਣ ਦੀ ਲੋੜ ਨਹੀਂ ਸੀ, ਪਰ ਫੁਲਟਨ ਕਾਉਂਟੀ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਬਾਕੀ ਬਚਾਅ-ਪੱਖਾਂ ਵਾਂਗ ਬੁਕਿੰਗ ਫੋਟੋ ਲੈਣ ਦੀ ਉਮੀਦ ਕਰਦੇ ਹਨ। ਸਰੰਡਰ ਕੀਤੇ ਜਾਣ ਮਗਰੋਂ ਪਲਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਕੁਝ ਹੀ ਮਿਨਟਾਂ ਵਿਚ ਟਰੰਪ ਨੂੰ ਬਾਂਡ ‘ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ ਸਰੰਡਰ ਕਰਨ ਦੇ 20 ਮਿਨਟ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ।