ਮਾਣ ਦੀ ਗੱਲ, ਭਾਰਤੀ ਮੂਲ ਦੇ ਤਿੰਨ ਨਾਮੀ ਸਿੰਗਾਪੁਰ ਨਿਵਾਸੀ ਸੰਸਦ ਲਈ ਹੋਣਗੇ ਨਾਮਜ਼ਦ

ਭਾਰਤੀ ਮੂਲ ਦੇ ਤਿੰਨ ਨਾਮੀਂ ਸਿੰਗਾਪੁਰ ਨਿਵਾਸੀਆਂ ਨੂੰ ਸੰਸਦ ਦੇ ਨਾਮਜ਼ਦ ਮੈਂਬਰ (ਐੱਨਐੱਮਪੀਜ਼) ਵਜੋਂ ਨਿਯੁਕਤ ਕੀਤਾ ਜਾਵੇਗਾ ਜੋ ਅਗਲੇ ਮਹੀਨੇ ਸਹੁੰ ਚੁੱਕਣਗੇ। ਨੌਂ ਨਾਮਜ਼ਦ ਐੱਮਪੀਜ਼ ’ਚ ਸਿੰਗਾਪੁਰ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਤੇ ਸਿੰਗਾਪੁਰ ਬਿਜ਼ਨਸ ਫੈੱਡਰੇਸ਼ਨ ਦੇ ਕੌਂਸਲ ਮੈਂਬਰ ਨੀਲ ਪਾਰੇਖ, ਨਿਮਿਤ ਰਜਨੀਕਾਂਤ, ਪਲੂਰਲ ਆਰਟ ਮੈਗਜ਼ੀਨ ਦੇ ਕੋ-ਫਾਊਂਡਰ ਚੰਦਰਦਾਸ ਤੇ ਨਾਨਯਾਂਗ ਬਿਜ਼ਨਸ ਸਕੂਲ ਦੀ ਕੋਰਸ ਕੋਆਰਡੀਨੇਟਰ ਊਸ਼ਾ ਰਾਨੀ ਤੇ ਵਕੀਲ ਰਾਜ ਜੋਸ਼ੂਆ ਥੌਮਸ ਦੇ ਨਾਂ ਸ਼ੁਮਾਰ ਹਨ।

ਸਿੰਗਾਪੁਰ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਅਤੇ ਸਿੰਗਾਪੁਰ ਬਿਜ਼ਨਸ ਫੈਡਰੇਸ਼ਨ ਦੇ ਕੌਂਸਲ ਮੈਂਬਰ ਨੀਲ ਪਾਰੇਖ ਨਿਮਿਲ ਰਜਨੀਕਾਂਤ, ‘ਪਲੁਰਲ ਆਰਟ’ ਮੈਗਜ਼ੀਨ ਦੇ ਸਹਿ-ਸੰਸਥਾਪਕ ਚੰਦਰਦਾਸ ਊਸ਼ਾ ਰਾਣੀ ਅਤੇ ਨਾਨਯਾਂਗ ਬਿਜ਼ਨਸ ਸਕੂਲ ਦੇ ਕੋਰਸ ਕੋਆਰਡੀਨੇਟਰ ਅਤੇ ਵਕੀਲ ਰਾਜ ਜੋਸ਼ੂਆ ਥਾਮਸ ਉਹਨਾਂ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀ ਸੰਸਦ ਦੇ ਨਾਮਜ਼ਦ ਮੈਂਬਰ ਵਜੋਂ ਨਿਯੁਕਤੀ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ।