ਟਵਿੱਟਰ ਦੀ ਕਮਾਨ ਜਦੋਂ ਤੋਂ ਐਲੋਨ ਮਸਕ ਦੇ ਹੱਥਾਂ ਵਿੱਚ ਆਈ ਹੈ, ਉਸ ਦਿਨ ਤੋਂ ਇਸ ਮੋਸ਼ਲ ਮੀਡੀਆ ਪਲੈਟਫਾਰਮ ਵਿੱਚ ਕਈ ਬਦਲਾਅ ਹੋਏ ਹਨ। ਹੁਣ ਇਸ ਦਾ ਨਾਂ ਵੀ ਬਦਲ ਗਿਆ ਹੈ। ਟਵਿੱਟਰ ਨੂੰ ਹੁਣ ਐਕਸ ਦੇ ਨਾਂ ਨਾਲ ਜਾਣਿਆ ਜਾਵੇਗਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਵਿੱਟਰ ‘ਚ ਨਵੇਂ ਬਦਲਾਅ ਹੋਏ ਹਨ। 2006 ਵਿੱਚ ਟਵਿੱਟਰ ਦੀ ਸਥਾਪਨਾ ਤੋਂ ਬਾਅਦ ਇਸ ਸਬੰਧੀ ਕਈ ਵੱਡੇ ਬਦਲਾਅ ਕੀਤੇ ਗਏ ਸਨ।
ਐਲੋਨ ਮਸਕ ਨੇ ਟਵੀਟ ਕੀਤਾ ਕਿ ਹੁਣ ਟਵਿੱਟਰ ਦਾ ਡੋਮੇਨ ਵੀ Twitter.com ਤੋਂ X.com ਵਿੱਚ ਬਦਲ ਗਿਆ ਹੈ। ਭਾਵ, ਜੇਕਰ ਤੁਸੀਂ x.com ‘ਤੇ ਜਾਂਦੇ ਹੋ ਤਾਂ ਇਹ ਤੁਹਾਨੂੰ ਸਿੱਧਾ twitter.com ‘ਤੇ ਭੇਜ ਦੇਵੇਗਾ।
ਟਵਿੱਟਰ ਦੇ ਅਧਿਕਾਰਤ ਹੈਂਡਲ ਦੀ ਪ੍ਰੋਫਾਈਲ ਫੋਟੋ ਨੂੰ ਵੀ ਐਕਸ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਨਾਮ ਨੂੰ ਵੀ ਐਕਸ ਵਿੱਚ ਬਦਲ ਦਿੱਤਾ ਗਿਆ ਹੈ, ਹਾਲਾਂਕਿ ਹੈਂਡਲ ਅਜੇ ਵੀ @twitter ਹੈ, ਕਿਉਂਕਿ ਹੈਂਡਲ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਐਲੋਨ ਮਸਕ ਨੇ ਟਵਿੱਟਰ ਹੈੱਡਕੁਆਰਟਰ ਦੀ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ‘ਤੇ ਲੇਜ਼ਰ ਲਾਈਟ ਨਾਲ ਐਕਸ ਲੋਗੋ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਐਲੋਨ ਮਸਕ ਨੇ ਟਵਿੱਟਰ ’ਤੇ ਕਈ ਵੱਡੇ ਬਦਲਾਅ ਕੀਤੇ। ਜਿਨ੍ਹਾਂ ’ਚ ਬਲੂ ਟਿੱਕ ਵੀ ਸ਼ਾਮਲ ਹੈ। ਦੱਸ ਦਈਏ ਕਿ ਐਲੋਨ ਮਸਕ ਨੇ ਸਿਰਫ ਮਾਲੀਆ ਲਈ ਬਲੂ ਟਿੱਕ ਦਾ ਭੁਗਤਾਨ ਕੀਤਾ, ਮਤਲਬ ਕਿ ਹੁਣ ਸਿਰਫ ਉਸ ਨੂੰ ਬਲੂ ਟਿੱਕ ਮਿਲੇਗਾ ਜੋ ਭੁਗਤਾਨ ਕਰੇਗਾ।
ਇਸ ਤੋਂ ਇਲਾਵਾ ਐਲੋਨ ਮਸਕ ਨੇ ਫ੍ਰੀ ਅਕਾਊਂਟ ਤੋਂ ਟਵੀਟ ਕਰਨ ਅਤੇ ਦੇਖਣ ‘ਤੇ ਵੀ ਸੀਮਾ ਲਗਾ ਦਿੱਤੀ ਹੈ। ਨਾਲ ਹੀ ਡਾਇਰੈਕਟ ਮੈਸੇਜ ਲਈ ਵੀ ਭੁਗਤਾਨ ਕਰਨਾ ਹੋਵੇਗਾ। ਐਲੋਨ ਮਸਕ ਨੇ ਮਾਲਕ ਬਣਦੇ ਹੀ ਕਈ ਉੱਚ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ, ਜਿਸ ਵਿੱਚ ਭਾਰਤੀ ਮੂਲ ਦੇ ਟਵਿੱਟਰ ਸੀ.ਈ.ਓ ਪਰਾਗ ਅਗਰਵਾਲ ਵੀ ਸ਼ਾਮਲ ਹਨ।